ਚੰਡੀਗੜ, 11 ਅਪਰੈਲ 2020: ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਨੇ 'ਦਿ 100 ਸਿੱਖਸ' ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਇਕ ਹੋਰ ਸਫ਼ਲਤਾ ਆਪਣੀ ਝੋਲੀ ਪਾਈ ਹੈ।
ਇਸ ਸੂਚੀ ਵਿੱਚ ਦੁਨੀਆ ਭਰ ਦੇ ਸਭ ਤੋਂ ਪ੍ਰਭਾਵਸ਼ਾਲੀ ਉਨ•ਾਂ ਸਿੱਖਾਂ ਦੇ ਨਾਮ ਸ਼ਾਮਲ ਕੀਤੇ ਜਾਂਦੇ ਹਨ, ਜਿਨ•ਾਂ ਕਾਰੋਬਾਰ, ਸਿੱਖਿਆ, ਮੀਡੀਆ, ਮਨੋਰੰਜਨ, ਖੇਡਾਂ, ਸਮਾਜ ਸੇਵਾ ਜਾਂ ਕਿਸੇ ਪੇਸ਼ੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਸੂਚੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਸ੍ਰੀ ਹਰਦੀਪ ਪੁਰੀ, ਕੈਨੇਡੀਅਨ ਮੰਤਰੀ ਸ੍ਰੀ ਹਰਜੀਤ ਸਿੰਘ ਸੱਜਣ ਤੇ ਬਰਦੀਸ਼ ਕੌਰ ਚੱਗਰ ਅਤੇ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਨਾਂ ਵੀ ਸ਼ਾਮਲ ਹੈ।
ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਾਣਾ ਸੋਢੀ ਨੇ ਨਾ ਸਿਰਫ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ, ਸਗੋਂ ਉਨ•ਾਂ ਦੀ ਰੁਚੀ ਕਲਾਸਿਕ ਸੰਗੀਤ ਅਤੇ ਇਤਿਹਾਸ ਦੀਆਂ ਕਿਤਾਬਾਂ ਪੜ•ਨ ਵਿੱਚ ਵੀ ਹੈ। ਗੁਰੂ ਹਰ ਸਹਾਏ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਾਣਾ ਸੋਢੀ 2002 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਉਨ•ਾਂ ਨੇ ਸਾਲ 2002 ਤੋਂ 2004 ਤੱਕ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਤੋਂ ਇਲਾਵਾ ਯੁਵਕ ਮਾਮਲੇ, ਖੇਡਾਂ ਅਤੇ ਸਿੱਖਿਆ ਵਿਭਾਗ ਦੇ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ•ਾਂ ਯੂਥ ਕਾਂਗਰਸ ਦੇ ਜਨਰਲ ਸਕੱਤਰ; ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਥੇਬੰਦਕ ਸਕੱਤਰ ਅਤੇ ਜਨਰਲ ਸਕੱਤਰ, ਚੀਫ਼ ਵਿੱਪ• ਕਾਂਗਰਸ ਵਿਧਾਇਕ ਦਲ; ਲੋਕ ਲੇਖਾ ਕਮੇਟੀ ਅਤੇ ਐਸਟੀਮੇਟਸ ਬਾਰੇ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਕਾਬਲੇਗੌਰ ਹੈ ਕਿ 'ਦਿ ਸਿੱਖਸ 100' ਵਿੱੱਚ ਸਾਲਾਨਾ ਆਧਾਰ ਉਤੇ ਉਨ•ਾਂ ਮੋਹਰੀ ਸਿੱਖਾਂ ਦੇ ਨਾਮ ਸ਼ਾਮਲ ਕੀਤੇ ਜਾਂਦੇ ਹਨ, ਜਿਨ•ਾਂ ਦੁਨੀਆ ਭਰ ਵਿੱਚ ਕਾਰੋਬਾਰ, ਸਿੱਖਿਆ, ਸਿਆਸਤ, ਮੀਡੀਆ, ਮਨੋਰੰਜਨ, ਖੇਡਾਂ, ਪੇਸ਼ੇਵਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ।