ਅਸ਼ੋਕ ਵਰਮਾ
- ਸ਼ੋਸ਼ਲ ਸਾਈਟ ਰਾਹੀਂ ਦਿੱਤਾ ਜਾ ਰਿਹੈ ਬੱਚਿਆਂ ਨੂੰ ਘਰ ਦਾ ਕੰਮ
ਬਠਿੰਡਾ, 11 ਅਪ੍ਰੈਲ 2020 - ਬਠਿੰਡਾ ਜਿਲ੍ਹੇ ’ਚ ਪਾਬੰਦੀਆਂ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੋਸ਼ਲ ਸਾਈਟਾਂ ਰਾਹੀ ਪੜਾਈ ਨਾਂਲ ਵਿੱਦਿਆ ਮਹੌਲ ਸਿਰਜਣ ਵੱਲ ਕਦਮ ਵਧਾਏ ਹਨ। ਇਸ ਤਰਾਂ ਕਰਨ ਨਾਲ ਬੱਚਿਆਂ ਦੀ ਪੜਾਈ ਦਾ ਨੁਕਸਾਨ ਵੀ ਬਚਿਆ ਹੇ ਅਤੇ ਉੀ ਘਰ ਬੈਠ ਕੇ ਕਰੋਨਾ ਵਾਇਰਸ ਵਰਗੀ ਮਹਾਂ ਮਾਰੀ ਤੋਂ ਵੀ ਖੁਦ ਨੂੰ ਦੂਰ ਰੱਖਣ ’ਚ ਸਫਲ ਹੋਏ ਹਨ। ਵਿੱਦਿਅਕ ਮਾਹਿਰਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਜਿੱਥੇ ਪੂਰਾ ਮੁਲਕ ਲਾਕ ਡਾਊਨ ਤੇ ਚੱਲ ਰਿਹਾ ਹੈ, ਉੱਥੇ ਡਾਕਟਰਾਂ ਤੇ ਪੁਲਿਸ ਮਹਿਕਮੇ ਤੋਂ ਬਾਅਦ ਹੁਣ ਸਕੂਲਾਂ ਦੇ ਅਧਿਆਪਕਾਂ ਨੇ ਵੀ ਵਿੱਦਿਅਕ ਘਾਟੇ ਨੂੰ ਪੂਰਾ ਕਰਨ ਲਈ ਆਨ ਲਾਈਨ ਕਮਾਂਡ ਸੰਭਾਲ ਲਈ ਹੈ ਜੋਕਿ ਸਿੱਖਿਆ ਲਈ ਚੰਗਾ ਸ਼ਗਨ ਹੈ।
ਕੋਰੋਨਾ ਵਾਇਰਸ ਦੇ ਇਸ ਨਾਜ਼ੁਕ ਦੌਰ ਅੰਦਰ ਜਿੱਥੇ ਸਕੂਲ ਬੰਦ ਹੋਣ ਕਾਰਨ ਨਵਾਂ ਸੈਸ਼ਨ ਸ਼ੁਰੂ ਹੋਣ ਦੇ ਬਾਵਜੂਦ ਬੱਚੇ ਆਪਣੇ ਆਪਣੇ ਘਰਾਂ ਵਿੱਚ ਬੰਦ ਹਨ , ਅਤੇ ਇਸ ਦੇ ਚਲਦਿਆਂ ਬੱਚਿਆਂ ਦੀ ਪੜਾਈ ਦਾ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਖੜਾ ਹੋ ਗਿਆ ਸੀ। ਇਨਾਂ ਸਾਰੀਆਂ ਸਮੱਸਿਆਵਾਂ ਦੇ ਚਲਦਿਆਂ ਸਕੂਲਾਂ ਦੇ ਅਧਿਆਪਕਾਂ ਨੇ ਘਰਾਂ ਵਿੱਚ ਬੈਠਿਆਂ ਹੀ ਮੋਬਾਇਲ ਨੈਟਵਰਕ ਰਾਹੀਂ ਸੋਸ਼ਲ ਸਾਈਟਾਂ ਦੀ ਵਰਤੋਂ ਕਰਦਿਆਂ ਸਕੂਲ ਦੇ ਬੱਚਿਆਂ ਲਈ ਆਨ ਲਾਈਨ ਗੁਰੂਕੁੱਲ ਦੀ ਸ਼ੁਰੂਆਤ ਕਰ ਦਿੱਤੀ ਹੈ। ਬਠਿੰਡਾ ਜ਼ਿਲੇ ਦੇ ਵੱਡੀ ਗਿਣਤੀ ਸਕੂਲ ਇਸ ਸਮੇਂ ਇਸ ਆਨ ਲਾਈਨ ਗੁਰੂਕੁੱਲ ਦਾ ਰੂਪ ਧਾਰਨ ਕਰ ਚੁੱਕੇ ਹਨ, ਜਿੱਥੇ ਸਕੂਲਾਂ ਦੇ ਅਧਿਆਪਕ ਆਪਣੇ ਆਪਣੇ ਗਰੁੱਪ ਰਾਹੀਂ ਬੱਚਿਆਂ ਨੂੰ ਨਾ ਸਿਰਫ਼ ਰੋਜ਼ਾਨਾਂ ਘਰ ਦਾ ਕੰਮ ਜਾਰੀ ਕਰਦੇ ਹਨ ਨਾਲ ਹੀ ਬੱਚਿਆਂ ਵੱਲੋਂ ਭੇਜੀ ਗਈ ਰੋਜ਼ਾਨਾਂ ਦੀ ਫੀਡ ਬੈਕ ਨੂੰ ਚੈੱਕ ਕਰਕੇ ਵਾਪਸ ਬੱਚਿਆਂ ਦੇ ਗਰੁੱਪ ਵਿੱਚ ਸ਼ੇਅਰ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਪਣੀਆਂ ਗਲਤੀਆਂ ਨੂੰ ਨੋਟ ਕਰਕੇ ਇਨਾਂ ਦਾ ਜ਼ਿਆਦਾ ਅਭਿਆਸ ਕਰ ਸਕਣ।
ਸਮਾਰਟ ਸਕੂਲ ਕੋਠੇ ਇੰਦਰ ਸਿੰਘ ਦੇ ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਕਰੋਨਾਂ ਦੇ ਕਹਿਰ ਨਾਲ ਨਜਿੱਠਣ ਅਤੇ ਨਾਲ ਨਾਲ ਪੜਾਈ ਜਾਰੀ ਰੱਖਣ ਲਈ ਸਕੂਲ ਦੀਆਂ ਵੱਖੋਂ ਵੱਖ ਸਾਰੀਆਂ ਕਲਾਸਾਂ ਦੇ ਵੱਖੋ ਵੱਖਰੇ ਵਟਸਐਪ ਗਰੁੱਪ ਬਣਾਏ ਗਏ ਹਨ, ਜਿਸਦੇ ਰਾਹੀਂ ਬੱਚਿਆਂ ਨੂੰ ਰੋਜ਼ਾਨਾਂ ਸਿਲੇਬਸ ਮੁਤਾਬਿਕ ਕੰਮ ਅਧਿਆਪਕ ਜਾਰੀ ਕਰਦੇ ਹਨ ਅਤੇ ਬਾਅਦ ਵਿੱਚ ਸਾਰੇ ਬੱਚਿਆਂ ਨੂੰ ਇਸ ਚੈੱਕ ਕੀਤੇ ਕੰਮ ਦਾ ਇਮੇਜ਼ ਫੀਡ ਬੈਕ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ । ਉਨਾਂ ਦੱਸਿਆ ਕਿ ਇਸ ਨਾਜ਼ੁਕ ਦੌਰ ਅੰਦਰ ਬੱਚਿਆਂ ਦੇ ਮਾਪਿਆਂ ਵੱਲੋਂ ਬੱਚਿਆਂ ਨੂੰ ਸਿੱਖਿਅਤ ਕਰਨ ’ਚ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸੇ ਸਕੂਲ ਦੇ ਅਧਿਆਪਕ ਰਸਦੀਪ ਸਿੰਘ , ਜਗਮੇਲ ਸਿੰਘ ਅਤੇ ਭੁਪਿੰਦਰ ਸਿੰਘ ਵੀ ਬੱਚਿਆਂ ਨੂੰ ਰੋਜ਼ਾਨਾਂ ਆਨ ਲਾਈਨ ਕਮਾਂਡ ਜਾਰੀ ਕਰਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਗੰਗਾ ਦੀ ਮੁਖੀ ਸ਼ਿਮਲਾ ਰਾਣੀ ਵੀ ਬੱਚਿਆਂ ਨੂੰ ਆਨ ਲਾਈਨ ਗੁਰੂਕੁਲ ਰਾਹੀਂ ਵਿੱਦਿਅਕ ਪ੍ਰਣਾਲੀ ਤੇ ਅੱਗੇ ਵਧਾ ਰਹੇ ਹਨ। ਸ਼ਿਮਲਾ ਰਾਣੀ ਮੁਤਾਬਿਕ ਉਨਾਂ ਦਾ ਸਾਰਾ ਸਟਾਫ ਇਸ ਕੰਮ ਵਿੱਚ ਲੱਗਾ ਹੋਇਆ ਹੈ। ਸੈਂਟਰ ਬਲਾਹੜ ਮਹਿਮਾ ਦੀ ਇੰਚਾਰਜ ਸੀ.ਐਚ.ਟੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਨੱਥਾ ਸਿੰਘ ਵਾਲਾ ਦੀ ਮੁੱਖ ਅਧਿਆਪਕਾ ਮੈਡਮ ਅਮਰਿੰਦਰ ਕੌਰ ਇਸ ਦੌਰਾਨ ਆਪਣੇ ਸਕੂਲਾਂ ਦਾ ਆਨ ਲਾਈਨ ਕੰਮ ਦਾ ਆਦਾਨ ਪ੍ਰਦਾਨ ਕਰ ਰਹੇ ਹਨ ਅਤੇ ਨਾਲ ਹੀ ਸੈਂਟਰ ਵਿੱਚ ਪੈਂਦੇ 9 ਸਕੂਲਾਂ ਦੀ ਆਨ ਲਾਈਨ ਸੋਸ਼ਲ ਗਰੁੱਪਾਂ ਰਾਹੀਂ ਸਮੇਂ ਸਮੇਂ ਤੇ ਮੰਗੀ ਜਾਂਦੀ ਜਰੂਰੀ ਡਾਕ ਵੀ ਦੇਖੀ ਜਾ ਰਹੀ ਹੈ।
ਸਰਕਾਰੀ ਪ੍ਰ੍ਰਾਇਮਰੀ ਸਕੂਲ ਅਮਰਗੜ (ਝਲਬੂਟੀ) ਦੀ ਅਧਿਆਪਕਾ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਭਾਂਵੇ ਇਸ ਦੌਰ ਅੰਦਰ ਅਧਿਆਪਕ ਤੇ ਵਿਦਿਆਰਥੀ ਸਿੱਧੇ ਆਹਮੋ ਸਾਹਮਣੇ ਸੰਪਰਕ ਵਿੱਚ ਨਹੀਂ ਪਰ ਮੋਬਾਇਲ ਨੈਟਵਰਕ ਰਾਹੀਂ ਇਸ ਨੂੰ ਕਾਫੀ ਹੱਦ ਤੱਕ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਪਿੰਡ ਮਹਿਮਾ ਸਰਜਾ ਵਿਖੇ ਸੇਵਾ ਨਿਭਾ ਰਹੇ ਅਧਿਆਪਕ ਮਹਿੰਦਰ ਪਾਲ ਸਿੰਘ ਅਤੇ ਇੰਦਰਜੀਤ ਸਿੰਘ ਸਿਵੀਆਂ ਨੇ ਦੱਸਿਆ ਕਿ ਆਨ ਲਾਈਨ ਗੁਰੂਕੁਲ ਨਾ ਭਾਂਵੇ ਬੱਚਿਆਂ ਦੀ ਪੜਾਈ ਸਬੰਧੀ ਪੈਣ ਵਾਲੇ ਘਾਟੇ ਨੂੰ ਪੂਰਿਆ ਜਾ ਰਿਹਾ ਹੈ ਪਰ ਜਿੰਨਾਂ ਬੱਚਿਆਂ ਦੇ ਮਾਪਿਆਂ ਕੋਲ ਐਡਰਾਇਡ ਫੋਨ ਨਹੀਂ ਜਾਂ ਨੈੱਟ ਪੈਕ ਦੀ ਸੁਵਿਧਾ ਨਹੀਂ ਹੈ ਉਨਾਂ ਨੂੰ ਕੰਮ ਭੇਜਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਕਿਉਂਕਿ ਬੱਚਿਆਂ ਕੋਲ ਅਜੇ ਤੱਕ ਆਪਣੀ ਨਵੀਂ ਜਮਾਤ ਦੀਆਂ ਪੁਸਤਕਾਂ ਮੌਜੂਦ ਨਹੀਂ ਹਨ ਜੋਕਿ ਲਾਕਡਾਊਨ ਇਹ ਸੰਭਵ ਵੀ ਨਹੀਂ ਹੈ ਫਿਰ ਵੀ ਅਜਿਹੇ ਮਾਮਲਿਆਂ ’ਚ ਸਰਕਾਰ ਨੂੰ ਲੁੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।