ਅਸ਼ੋਕ ਵਰਮਾ
- ਮੁਕੱਦਮਾ ਦਰਜ ਕਰਕੇ 24 ਗਿ੍ਰਫਤਾਰ
- ਪੀੜਤ ਪਰਿਵਾਰ ਵੱਲੋਂ ਪੁਲਿਸ ਤੇ ਕੁੱਟਮਾਰ ਦੇ ਦੋਸ਼
ਮਾਨਸਾ, 12 ਅਪ੍ਰੈਲ 2020 - ਮਾਨਸਾ ਜਿਲ੍ਹੇ ਦੇ ਪਿੰਡ ਠੂਠਿਆਂ ਵਾਲੀ ’ਚ ਕਰਫਿਊ ਦੀ ਉਲੰਘਣਾ ਅਤੇ ਪੁਲਿਸ 'ਤੇ ਹਮਲਾ ਕਰਨ ਦੇ ਮਾਮਲੇ ’ਚ ਮਾਨਸਾ ਪੁਲਿਸ ਨੇ 24 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਦੋਸ਼ ਲਾਏ ਹਨ ਕਿ ਉਹ ਆਪਣੇ ਘਰ ’ਚ ਬੈਠੇ ਰੋਟੀ ਖਾ ਰਹੇ ਸਨ ਕਿ ਪੁਲਿਸ ਨੇ ਉਨਾਂ ਦੀ ਕੁੱਟਮਾਰ ਕੀਤੀ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ 11 ਅਪਰੈਲ ਸ਼ਾਮ ਨੂੰ ਪੁਲਿਸ ਚੌੌਕੀ ਠੂਠਿਆਵਾਲੀ ਦੇ ਇੰਚਾਰਜ ਏਐਸਆਈ ਗੁਰਤੇਜ ਸਿੰਘ ਆਪਣੀ ਰੁਟੀਨ ਡਿਊਟਂ ਤਹਿਤ ਗਸਤ ਕਰਦਾ ਠੂਠਿਆਂ ਵਾਲੀ ਪੁੱਜਿਆ ਤਾਂ ਪਿੰਡ ਦੀ ਫਿਰਨੀ ਤੇ ਧਰਮਸ਼ਾਲਾ ਕੋਲ ਦਰਸ਼ਨ ਸਿੰਘ ਪੁੱਤਰ ਰਣ ਸਿੰਘ ਵਾਸੀ ਠੂਠਿਆਵਾਲੀ ਸਮੇਤ 14 ਜਣੇ ਘੁੰਮ ਫਿਰ ਕੇ ਕਰਫਿਊ ਦੀ ਉਲੰਘਣਾਂ ਕਰ ਰਹੇ ਸਨ। ਉਨਾਂ ਦੱਸਿਆ ਕਿ ਏਐਸਆਈ ਗੁਰਤੇਜ ਸਿੰਘ ਉਨਾਂ ਨੂੰ ਸਮਝਾ ਕੇ ਇਕੱਠ ਨਾ ਕਰਨ ਅਤੇ ਵਾਇਰਸ ਤੋੋਂ ਬਚਾਅ ਲਈ ਆਪਣੇ ਆਪਣੇ ਘਰਾਂ ਅੰਦਰ ਜਾਣ ਦੀ ਹਦਾਇਤ ਕਰਕੇ ਗਸ਼ਤ ਕਰਨ ਲਈ ਅੱਗੇ ਚਲਾ ਗਿਆ।
ਉਨਾਂ ਦੱਸਿਆ ਕਿ ਜਦੋੋਂ ਉਹ ਗਸ਼ਤ ਕਰਕੇ ਵਾਪਸ ਆਇਆ ਤਾਂ ਇੰਨਾਂ ਵਿਅਕਤੀਆ ਤੋੋਂ ਇਲਾਵਾ 30-35 ਹੋੋਰ ਡਾਂਗਾਂ ਸੋਟੀਆਂ ਨਾਂਲ ਲੈਸ ਅਣਪਛਾਤੇ ਵਿਅਕਤੀਆਂ ਨੇ ਤੈਸ਼ ਵਿੱਚ ਆ ਕੇ ਸੈਲਫ ਸੀਲਿੰਗ ਨਾਕੇ ਤੇ ਖੜੀ ਕੀਤੀ ਟਰਾਲੀ ਪਲਟਾ ਦਿੱਤੀ। ਉਨਾਂ ਦੱਸਿਆ ਕਿ ਇੰਨਾਂ ਲੋਕਾਂ ਨੇ ਉਚੀ ਅਵਾਜ਼ ’ਚ ਪੁਲਿਸ ਨੂੰ ਲਲਕਾਰਿਆ ਅਤੇ ਸਾਨੂੰ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਰੋੋਜ ਰੋੋਕਣ ਦੀ ਸੂਰਤ ’ਚ ਨੂੰ ਸਬਕ ਸਿਖਾਉਣ ਦੀ ਗੱਲ ਆਖੀ। ਉਨਾਂ ਦੱਸਿਆ ਕਿ ਇੰਨਾਂ ਲੋਕਾਂ ਨੇ ਪੁਲਿਸ ਪਾਰਟੀ ਤੇ ਆਪਣੇ ਆਪਣੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰਕੇ ਦੇ ਸੱਟਾਂ ਮਾਰੀਆ ਅਤੇ ਪੁਲਿਸ ਪ ਦੀ ਗੱਡੀ ਪਰ ਰੋੋੜੇ ਵੀ ਮਾਰੇ।
ਪੁਲਿਸ ਵੱਲੋਂ ਮੁਕੱਦਮਾ ਦਰਜ
ਥਾਣਾ ਸਦਰ ਮਾਨਸਾ ਪੁਲਿਸ ਨੇ ਏਐਸਆਈ ਗੁਰਤੇਜ ਸਿੰਘ ਦੇ ਬਿਆਨ ਤੇ ਦਰਸ਼ਨ ਸਿੰਘ ਪੁੱਤਰ ਰਣ ਸਿੰਘ, ਗੋੋਲਡੀ ਪੁੱਤਰ ਸਵਰਨ ਸਿੰਘ, ਸਿੱਪੀ ਪੁੱਤਰ ਬਾਬੂ ਸਿੰਘ, ਸੇਵਕ ਸਿੰਘ ਪੁੱਤਰ ਕੈਲਾ ਸਿੰਘ, ਸੇਵਕ ਸਿੰਘ ਪੁੱਤਰ ਰਾਮ ਸਿੰਘ, ਗੁਗਨੀ ਪੁੱਤਰ ਭੋੋਲਾ ਸਿੰਘ, ਭਾਊ ਪੁੱਤਰ ਰਾਮ ਸਿੰਘ, ਜੈਲ ਸਿੰਘ ਪੁੱਤਰ ਭੀਲੂ ਸਿੰਘ, ਲਾਲੂ ਮਿਸਤਰੀ ਪੁੱਤਰ ਜੋਗਿੰਦਰ ਸਿੰਘ, ਪੰਨੂੰ, ਕੁਲਜੀਤ, ਜੀਤਾ, ਪੀਕਾ, ਤਰਸੇਮ ਸਿੰਘ ਅਤੇ 30/35 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਜਾਰੀ ਸੂਚਨਾ ਅਨੁਸਾਰ ਮੁਲਜਮ ਮੁਕੱਦਮਾਂ ਨੰਬਰ 108 ਮਿਤੀ 12ਅਪਰੈਲ ਧਾਰਾ 307,353,186,188,269,148,149 ਹਿੰ:ਦੰ:, ਧਾਰਾ 51-ਏ. ਡਿਜਾਸਟਰ ਮੈਨੇਜਮੈਂਟ ਐਕਟ-2005 ਤਹਿਤ ਨਾਮਜਦ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ:ਐਸਐਸਪੀ
ਐਸਐਸਪੀ ਮਾਨਸਾ ਡਾ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਪਿੰਡ ਠੂਠਿਆਂ ਵਾਲੀ ’ਚ 300 ਦੇ ਕਰੀਬ ਪੁਲਿਸ ਮੁਲਾਜਮਾਂ ਨੇ ਪਿੰਡ ਨੂੰ ਘੇਰਾ ਪਾਉਣ ਉਪਰੰਤ ਸੀਲ ਕਰਕੇ ਕਰਫਿਊ ਦੀ ਉਲੰਘਣਾਂ ਕਰਨ ਅਤੇ ਡਿਊਟੀ ਕਰ ਰਹੀ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰਨ ਵਾਲੇ ਮੁਲਜਮਾਂ ਚੋਂ 10 ਨੂੰ ਕਾਬੂ ਕਰ ਲਿਆ ਗਿਆ ਜਦੋਂਕਿ 14 ਬਾਅਦ ’ਚ ਗਿ੍ਰਫਤਾਰ ਕਰ ਲਏ ਹਨ। ਉਨਾਂ ਦੱਸਿਆ ਕਿ ਮੁਲਜਮਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋੋਰੋੋਨਾ ਵਾਇਰਸ ਤੋੋਂ ਬਚਾਅ ਅਤੇ ਜਿਲਾ ਅੰਦਰ ਅਮਨ ਤੇ ਕਾਨੂੰਨ ਨੂੰ ਬਹਾਲ ਰੱਖਣ ਲਈ ਯਤਨਸ਼ੀਲ ਹੈ। ਉਨਾਂ ਦੱਸਿਆ ਕਿ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਨਾਂ ਨਿਕਲਣ ਲੲਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਅਮਨ ਭੰਗ ਕਰਨ ਵਾਲਿਆਂ ਨੂੰ ਮਾਨਸਾ ਪੁਲਿਸ ਬਖਸ਼ੇਗੀ ਨਹੀਂ।
ਪੁਲਿਸ ਨੇ ਕੁੱਟਮਾਰ ਕੀਤੀ:ਸੋਮਾ ਕੌਰ
ਇਸ ਮਾਮਲੇ ’ਚ ਨਾਮਜਦ ਕੀਤੇ ਪ੍ਰੀਵਾਰ ਚੋਂ ਲੜਥੀ ਸੋਮਾ ਕੌਰ ਨੈ ਦੱਸਿਆ ਕਿ ਉੀ ਸਾਰਾ ਪ੍ਰੀਵਾਰ ਘਰ ਰੋਟੀ ਖਾ ਰਿਹਾ ਸੀ ਤੇ ਦਰਵਾਜਾ ਥੋੜਾ ਖੁੱਲਾ ਸੀ। ਉਨਾਂ ਆਖਿਆ ਕਿ ਪੁਲਿਸ ਮੁਲਾਜਮ ਆਏ ਅਤੇ ਦਰਵਾਜਾ ਖੁੱਲਾ ਹੋਣ ਬਾਰੇ ਕਹਿਕੇ ਤਲਖਕਲਾਮੀ ਕਰਨ ਲੱਗੇਉਨਾਂ ਦੱਸਿਆ ਕਿ ਇਸ ਮੌਕੇ ਉਨਾਂ ਨੇ ਪਹਿਲਾਂ ਬੰਦਿਆਂ ਦੀ ਕੁੱਟਮਾਰ ਕੀਤੀ ਤੇ ਬਾਅਦ ’ਚ ਔਰਤਾਂ ਨੂੰ ਵੀ ਬੁਰਾ ਭਲਾ ਕਿਹਾ। ਉਨਾਂ ਆਖਿਆ ਕਿ ਉਨਾਂ ਦਾ ਕੋਈ ਕਸੂਰ ਨਹੀਂ ਸੀ,ਪੁਲਿਸ ਨੇ ਉਨਾਂ ਨੂੰ ਫਸਾਇਆ ਹੈ।