ਅਸ਼ੋਕ ਵਰਮਾ
ਬਠਿੰਡਾ, 13 ਅਪ੍ਰੈਲ 2020: ਕਰਫਿਊ ਕਾਰਨ ਪੰਛੀਆਂ ਲਈ ਆਪਣਾ ਢਿੱਡ ਭਰਨਾ ਮੁਸ਼ਕਲ ਹੋ ਗਿਆ ਹੈ ਅਤੇ ਹੁਣ ਗਰਮੀ ਕਾਰਨ ਪੰਛੀ ਪਾਣੀ ਦੀ ਜਰੂਰਤ ਮਹਿਸੂਸ ਕਰਨ ਲੱਗੇ ਹਨ। ਸਮਾਜਿਕ ਆਗੂ ਸੰਜੀਵ ਗੋਇਲ ਅਤੇ ਸੰਜੀਵ ਜਿੰਦਲ ਨੇ ਦੱਸਿਆ ਕਿ ਇਸ ਕਾਰਨ ਪਾਰਕਾਂ ਅਤੇ ਹੋਰ ਕਈਂ ਥਾਵਾਂ ‘ਤੇ ਪੰਦਰਾਂ ਦੇ ਕਰੀਬ ਪਾਣੀ ਦੀਆਂ ਮਿੱਟੀ ਦੀਆਂ ਕਟੋਰੀਆਂ ਰੱਖੀਆਂ ਗਈਆਂ ਹਨ। ਉਨਾਂ ਦੱਸਿਆ ਕਿ ਪੰਛੀਆਂ ਲਈ ਬਹੁਤ ਮਹੱਤਵਪੂਰਨ ਹਨ ਇਸ ਲਈ ਪਿਛਲੇ ਕਈ ਦਿਨਾਂ ਤੋਂ ਜਾਨਵਰਾਂ ਅਤੇ ਪੰਛੀਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਬਠਿੰਡਾ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿਚ ਪੰਛੀਆਂ ਲਈ ਲਾਈਆਂ ਛੱਤਰੀਆਂ ਵਿਚ ਪਾਣੀ ਪਾਇਆ ਜਾ ਰਿਹਾ ਹੈ। ਇਸ ਤੋਂ ਬਿਨਾਂ ਕਣਕ, ਮੱਕੀ, ਜਵਾਰ, ਚੌਲ, ਆਦਿ ਸਾਮਲ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਇਨਾਂ ਵਿਹਲੇ ਅਤੇ ਬੇਸਹਾਰਾ ਪਸੂਆਂ ਨੂੰ ਖੁਆਇਆ ਜਾ ਸਕੇ। ਸੰਜੀਵ ਗੋਇਲ ਅਤੇ ਸੰਜੀਵ ਜਿੰਦਲ ਨੇੇ ਦੱਸਿਆ ਕਿ ਗਰਮੀ ਵਿੱਚ ਵਾਧਾ ਹੋਣ ਕਾਰਨ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪਾਣੀ ਦੇ ਕੁਦਰਤੀ ਸੋਮੇ ਛੱਪੜ, ਹੱਥ ਨਲਕੇ ਤਾਂ ਖਤਮ ਹੋ ਗਏ ਹਨ। ਇਸ ਲਈ ਉਨਾਂ ਆਪਣੇ ਸਾਥੀਆਂ ਨਾਲ ਰਲ ਕੇ ਪਾਣੀ ਦੇ ਬਰਤਨ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਰੱਖੇ ਤਾਂ ਜੋ ਪੰਛੀ ਆਪਣੀ ਪਿਆਸ ਬੁਝਾਅ ਸਕਣ। ਉਨਾਂ ਆਖਿਆ ਕਿ ਪੰਛੀਆਂ ਦਾ ਵਾਤਾਵਰਨ ਨੂੰ ਬਣਾਏ ਰੱਖਣ ਵਿੱਚ ਅਹਿਮ ਯੋਗਦਾਨ ਹੈ ਪਰ ਪੰਛੀਆਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਆਖਿਆ ਕਿ ਅੱਜ ਇੱਕ ਹਜਾਰ ਪੰਛੀਆਂ ਦੀ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਜਿੰਨਾਂ ਨੂੰ ਬਚਾਉਣ ਲਈ ਹਰ ਇਕ ਵਿਅਕਤੀ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਲਈ ਸਾਨੂੰ ਪੰਛੀਆਂ ਅਤੇ ਜਾਨਵਰਾਂ ਨੂੰ ਬਚਾਉਣ ਲਈ ਇਨਾਂ ਪਿਆਰ ਕਰਨ ਦੀ ਲੋੜ ਹੈ। ਉਨਾਂ ਇਹ ਵੀ ਆਖਿਆ ਕਿ ਕਲੱਬ ਪੰਛੀ ਬਚਾਓ ਅਭਿਆਨ ਤਹਿਤ ਵੱਖ-ਵੱਖ ਥਾਵਾਂ ਤੇ ਮਿੱਟੀ ਦੇ ਕਟੋਰੇ ਵੰਡ ਰਿਹਾ ਹੈ, ਤਾਂ ਜੋ ਇਨਾਂ ਕਟੋਰਿਆਂ ਵਿੱਚ ਪਾਣੀ ਪਾ ਕੇ ਰੱਖਣ ਨਾਲ ਤਪਦੀ ਹੋਈ ਗਰਮੀ ਤੋਂ ਪੰਛੀਆਂ ਨੂੰ ਪਾਣੀ ਪੀ ਕੇ ਰਾਹਤ ਮਿਲ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਛੀਆਂ ਲਈ ਦਾਣੇ ਅਤੇ ਪਾਣੀ ਦਾ ਪ੍ਰਬੰਧ ਕਰਨ ਤਾਂ ਜੋ ਪੰਛੀ ਲੋੜ ਅਨੁਸਾਰ ਇਸ ਦੀ ਵਰਤੋਂ ਕਰ ਸਕਣ ਕਿਉਂਕਿ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਪੰਛੀਆਂ ਨੂੰ ਲਾਭ ਹੋਵੇਗਾ।