ਐਸ ਏ ਐਸ ਨਗਰ, 13 ਅਪ੍ਰੈਲ 2020:
“'ਠੀਕਰੀ ਪਹਿਰੇ' ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਵਿਚ ਮਹੱਤਵਪੂਰਨ ਬਣ ਰਹੇ ਹਨ ਕਿਉਂਕਿ ਪਿੰਡ ਪੱਧਰ 'ਤੇ ਬਣੇ ਚੌਕਸੀ ਕਰਨ ਵਾਲੇ ਸਮੂਹ ਬਾਹਰੀ ਲੋਕਾਂ ਦੇ ਪਿੰਡ ਵਿਚ ਦਾਖਲੇ 'ਤੇ ਪੈਣੀ ਨਜ਼ਰ ਰੱਖ ਰਹੇ ਹਨ ਅਤੇ ਜ਼ਿਲਾ ਪ੍ਰਸ਼ਾਸਨ ਲਈ ਮਦਦਗਾਰ ਸਾਬਿਤ ਹੋ ਰਹੇ ਹਨ।”
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਖਰੜ ਬਲਾਕ ਵਿੱਚ ਪੈਂਦੀਆਂ 140 ਪੰਚਾਇਤਾਂ ਵਿੱਚ 160 ਪਿੰਡ ਹਨ। ਜਦਕਿ ਮਾਜਰੀ ਬਲਾਕ ਵਿੱਚ 108 ਪਿੰਡ ਅਤੇ ਡੇਰਾਬਸੀ ਵਿੱਚ 93 ਪਿੰਡ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਸਰਪੰਚਾਂ ਅਤੇ ਯੂਥ ਕਲੱਬਾਂ ਨੇ ਐਂਟਰੀ ਪੁਆਇੰਟ ’ਤੇ ਨਾਕੇ ਲਗਾਏ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕੋਈ ਵੀ ਬਾਹਰਲਾ ਵਿਅਕਤੀ ਪਿੰਡ ਵਿੱਚ ਦਾਖਲ ਨਾ ਹੋਵੇ ਅਤੇ ਕੋਈ ਵੀ ਅੰਦਰ ਤੋਂ ਬਾਹਰ ਨਾ ਜਾਵੇ। ਜ਼ਰੂਰੀ ਵਸਤਾਂ ਜਿਵੇਂ ਸਬਜ਼ੀਆਂ, ਦੁੱਧ, ਕਰਿਆਨੇ ਅਤੇ ਦਵਾਈਆਂ ਦੀ ਸਪੁਰਦਗੀ ਦੇ ਮਾਮਲੇ ਵਿਚ, ਇਜਾਜ਼ਤ ਲੈ ਕੇ ਜਾਣ ਆਉਣ-ਜਾਣ ਦੀ ਆਗਿਆ ਦਿਤੀ ਜਾਂਦੀ ਹੈ ਅਤੇ ਸਹੀ ਰਿਕਾਰਡ ਬਣੀ ਕੇ ਰੱਖਿਆ ਜਾਂਦਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਿਸੇ ਵੀ ਕੋਰੋਨਾ ਵਾਇਰਸ ਦੇ ਪਾਜੇਟਿਵ ਕੇਸ ਦੇ ਉੱਭਰਨ ਦੀ ਸਥਿਤੀ ਵਿਚ, ਸਰੋਤ ਦੀ ਆਸਾਨੀ ਨਾਲ ਭਾਲ ਕੀਤੀ ਜਾ ਸਕੇ ਅਤੇ ਰੋਕਥਾਮ ਲਈ ਕਦਮ ਚੁੱਕੇ ਜਾ ਸਕਣ।
ਨਾਲ ਹੀ, ਸੈਨੀਟਾਈਜ਼ੇਸ਼ਨ ਮੁਹਿੰਮ ਵੀ ਨਿਯਮਤ ਅੰਤਰਾਲਾਂ ‘ਤੇ ਚਲਾਈ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣਾ ਯਕੀਨੀ ਬਣਾਇਆ ਜਾ ਸਕੇ।
ਡੀਸੀ ਨੇ ਇਹ ਵੀ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਤੀਜੀ ਅੱਖ ਵਜੋਂ ਕੰਮ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਗਿਆ ਹੈ।