ਵਿੱਤ ਮੰਤਰੀ ਨੇ ਕਿਹਾ ਸ਼ੁਕਰੀਆ
ਅਸ਼ੋਕ ਵਰਮਾ
ਬਠਿੰਡਾ, 13 ਅਪ੍ਰੈਲ 2020: ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵੱਖ ਵੱਖ ਸਮਾਜ ਸੇਵੀ ਲੋਕਾਂ ਵੱਲੋਂ ‘ਬਠਿੰਡਾ ਕੋਵਿਡ ਰਾਹਤ ਫੰਡ’ ਲਈ ਮਦਦ ਕਰਨ ਲਈ ਉਨਾਂ ਦਾ ਧੰਨਵਾਦ ਕੀਤਾ। ਉਨਾਂ ਨੇ ਇੰਨਾਂ ਦਾਣੀ ਸੱਜਣਾਂ ਤੋਂ ਪ੍ਰਾਪਤ 7 ਲੱਖ 1 ਹਜਾਰ ਰੁਪਏ ਦੇ ਚੈਕ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪੇ। ਇਸ ਵਿਚ ਸ੍ਰੀ ਤਰਸੇਮ ਗੋਇਲ ਠੇਕੇਦਾਰ ਵੱਲੋਂ 2 ਲੱਖ ਰੁਪਏ, ਪੀਪੀ ਇੰਡਸਟਰੀ ਪ੍ਰਾਇਵੇਟ ਲਿਮ: ਵੱਲੋਂ 2 ਲੱਖ ਰੁਪਏ, ਕੋਹਿਨੂਰ ਮੈਟਲ ਪ੍ਰੋਡੈਕਟਸ ਵੱਲੋਂ 50 ਹਜਾਰ ਰੁਪਏ, ਭਗਵਤੀ ਰੋਲਰ ਫਲੋਰ ਮਿਲ ਵੱਲੋਂ 51 ਹਜਾਰ ਰੁਪਏ, ਪੰਜਾਬ ਟੇ੍ਰਡਿੰਗ ਕੰਪਨੀ ਵੱਲੋਂ 1 ਲੱਖ ਰੁਪਏ, ਅਮਰ ਸੰਨਜ ਗੈਸ ਸਰਵਿਸ ਵੱਲੋਂ 1 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਜ਼ਿਲਾ ਪੱਧਰ ਤੇ ਸਥਾਪਿਤ ਇਸ ਕੋਵਿਡ ਰਾਹਤ ਫੰਡ ਵਿਚ ਕੋਈ ਵੀ ਨਾਗਰਿਕ ਜੋ ਸਹਿਯੋਗ ਕਰਨਾ ਚਾਹੁੰਦਾ ਹੈ ਉਹ ‘ਬਠਿੰਡਾ ਕੋਵਿਡ ਰਲੀਫ ਫੰਡ’ ਐਚਡੀਐਫਸੀ ਬੈਂਕ ਦੇ ਖਾਤਾ ਨੰਬਰ 50100342803123 ਵਿਚ ਰਕਮ ਜਮਾਂ ਕਰਵਾ ਸਕਦਾ ਹੈ। ਇਸ ਸ਼ਾਖਾ ਦਾ ਆਈਐਫਐਸਸੀ ਕੋਡ ‘ਐਚ.ਡੀ.ਐਫ.ਸੀ. 0000187’ ਹੈ। ਇਹ ਰਾਸ਼ੀ ਬਠਿੰਡਾ ਵਿਚ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਉਣ ਵਿਚ ਖਰਚ ਕੀਤੀ ਜਾ ਰਹੀ ਹੈ।