ਰਜਨੀਸ਼ ਸਰੀਨ
ਕਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਦੌਰਾਨ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ ਲਾਗੂ ਕਰਨਾ ਬੇਲੋੜਾ ਅਤੇ ਮੰਦਭਾਗਾਂ
ਦਿੱਲੀ ਸਰਕਾਰ ਦੀ ਤਰਜ਼ ਤੇ ਪ੍ਰਾਈਵੇਟ ਹੈਲਥ ਕੇਅਰ ਵਰਕਰਜ਼ ਲਈ ਇੱਕ ਕਰੋੜ ਰੁਪਏ ਦੇ ਬੀਮਾ ਕਵਰ ਦੀ ਕੀਤੀ ਮੰਗ.............ਡਾ. ਪਰਮਜੀਤ ਮਾਨ
ਨਵਾਂਸ਼ਹਿਰ : 14 ਅਪ੍ਰੈਲ - ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ਅਤੇ ਡਾਕਟਰਾਂ ਪ੍ਰਤੀ ਆਪਣਾਏ ਜਾ ਰਹੇ ਨਾ ਪੱਖੀ ਰਵੱਇਅੇ ਪ੍ਰਤੀ ਆਈ.ਐਮ.ਏ ਪੰਜਾਬ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ । ਆਈ. ਐਮ. ਏ. ਪੰਜਾਬ ਦੀ ਗਵਰਨਿੰਗ ਕੌਂਸਲ ਵਲੋਂ ਇਸ ਮੁੱਦੇ ਨੂੰ ਲੈ ਕੇ ਇੱਕ ਐਮਰਜੈਂਸੀ ਮੀਟਿੰਗ ਵੀਡਿਓ ਕਾਨਫਰੈਸਿੰਗ ਰਾਂਹੀ ਸੂਬਾ ਪ੍ਰਧਾਨ ਡਾ. ਨਵਜੋਤ ਦਾਹੀਆ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਇਸ ਵੀਡਿਓ ਕਾਨਫਰੈਂਸ ਵਿੱਚ ਆਈ.ਐਮ ਪੰਜਾਬ ਦੇ ਸਕੱਤਰ ਡਾ. ਪਰਮਜੀਤ ਮਾਨ, ਡਾ. ਜੀ.ਐਸ ਗਿੱਲ, ਡਾ. ਰਜਿੰਦਰ ਸ਼ਰਮਾ, ਡਾ. ਰਕੇਸ਼ ਵਿੱਗ, ਡਾ. ਓ.ਪੀ.ਐਸ ਕਾਂਡੇ, ਡਾ. ਮਨੋਜ ਸੋਬਤੀ, ਡਾ. ਯਸ਼ ਸ਼ਰਮਾ, ਡਾ. ਐਸ.ਪੀ.ਐਸ ਸੂਚ, ਡਾ. ਜਤਿੰਦਰ ਕਾਂਸਲ, ਡਾ. ਭਗਵੰਤ ਸਿੰਘ, ਡਾ. ਵਿਕਾਸ ਛਾਬੜਾ, ਡਾ. ਆਰ.ਐਸ. ਬੱਲ ਨੇ ਹਿੱਸਾ ਲਿਆ । ਮੀਟਿੰਗ ਦੌਰਾਨ ਗਵਰਨਿੰਗ ਕੌਸਲ ਦੇ ਉੱਘੇ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਕਲੀਨਿਕਲ ਇਸਟੈਬਲਿਸ਼ਮੈਂਟ ਬਿੱਲ ਨੂੰ ਲਾਗੂ ਕਰਨ ਅਤੇ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਤੋਂ ਪੈਦਾ ਹੋਈ ਸੰਕਟ ਦੀ ਸਥਿਤੀ ਦੌਰਾਨ ਪ੍ਰਾਈਵੇਟ ਹਸਪਤਾਲਾਂ ਪ੍ਰਤੀ ਦਿੱਤੇ ਜਾ ਰਹੇ ਆਪਾ-ਵਿਰੋਧੀ ਬਿਆਨਾਂ ਅਤੇ ਘੜੀਆਂ ਜਾ ਰਹੀਆਂ ਨੀਤੀਆਂ ਪ੍ਰਤੀ ਵਿਚਾਰ ਵਟਾਂਦਰਾਂ ਕੀਤਾ ਗਿਆ ।
ਮੀਟਿੰਗ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਗਵਨਰਨਿੰਗ ਕੌਸਲ ਦੇ ਸਾਰੇ ਮੈਂਬਰਾਂ ਵਲੋਂ ਇਸ ਗੱਲ ਨੂੰ ਲੈ ਕੇ ਸਰਕਾਰ ਪ੍ਰਤੀ ਨਰਾਜ਼ਗੀ ਜਾਹਿਰ ਕੀਤੀ ਗਈ ਕਿ ਇਸ ਵਿਸ਼ਵ ਪੱਧਰੀ ਮਹਾਂਮਾਰੀ ਦੌਰਾਨ ਜਿੱਥੇ ਸਾਰੇ ਸੰਸਾਰ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਪਰੰਤੂ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ਅਤੇ ਡਾਕਟਰਾਂ ਪ੍ਰਤੀ ਜੋ ਰਵੱਈਆ ਅਪਨਾਣਿਆ ਜਾ ਰਿਹਾ ਹੈ ਉਹ ਡਾਕਟਰਾਂ ਦੇ ਹੌਸਲੇ ਨੂੰ ਢਾਹ ਲਗਾਉਣ ਵਾਲਾ ਹੈ । ਅਜਿਹੀ ਸਥਿਤੀ ਕਰੋਨਾ ਵਿਰੁੱਧ ਚੱਲ ਰਹੀ ਇਸ ਲੜਾਈ ਵਿੱਚ ਘਾਤਕ ਸਾਬਿਤ ਹੋ ਸਕਦੀ ਹੈ ।
ਉਨ੍ਹਾਂ ਸਰਕਾਰ ਵਲੋਂ ਕਲੀਨੀਕਲ ਇਸਟੈਬਲਿਸ਼ਮੈਂਟ ਐਕਟ ਨੂੰ ਲਾਗੂ ਕੀਤੇ ਜਾਣ ਦੇ ਫੈਸਲੇ ਨੂੰ ਬੇਲੋੜਾਂ, ਤਰਕਹੀਣ ਅਤੇ ਮੰਦਭਾਗਾਂ ਦੱਸਦਿਆ ਕਿਹਾ ਕਿ ਆਈ.ਐਮ.ਏ. ਪੰਜਾਬ ਵਲੋਂ ਸਵੈ ਇੱਛੁਕ ਤੌਰ ਤੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਕਰੋਨਾ ਵਿਰੁੱਧ ਅਰੰਭ ਕੀਤੀ ਗਈ ਜੰਗ ਵਿੱਚ ਨਾ ਸਿਰਫ ਪੂਰਾ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਸ਼ੁਰੂ ਵਿੱਚ ਹੀ ਦਿੱਤਾ ਗਿਆ ਸੀ ਸਗੋਂ ਜਮੀਨੀ ਪੱਧਰ ਤੇ ਪ੍ਰਾਈਵੇਟ ਡਾਕਟਰਾਂ ਵਲੋਂ ਇਸ ਭਰੋਸੇ ਨੂੰ ਅਮਲੀ ਜਾਮਾ ਵੀ ਪਹਿਨਾਇਆ ਗਿਆ ।
ਸੂਬਾ ਪ੍ਰਧਾਨ ਡਾ. ਨਵਜੋਤ ਦਹੀਆ ਅਤੇ ਸੂਬਾ ਸਕੱਤਰ ਡਾ. ਪਰਮਜੀਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਈ.ਐਮ.ਵਲੋਂ 570 ਸਪੈਸ਼ਲਿਸਟ ਡਾਕਟਰਾਂ ਦੀ ਸੂਚੀ ਦਿੱਤੀ ਗਈ ਤਾਂ ਜੋ ਲੋੜਵੰਦ ਮਰੀਜ ਆਪਣੇ ਨੇੜੇ ਦੇ ਡਾਕਟਰ/ਹਸਪਤਾਲ ਨਾਲ ਸੰਪਰਕ ਕਰਕੇ ਲੋੜੀਦੀ ਮੈਡੀਕਲ ਸੁਵਿਧਾ ਲੈ ਸਕਣ । ਇਸ ਤੋਂ ਇਲਾਵਾ ਆਈ.ਐਮ,ਏ ਵਲੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲੱਬਧ ਵੈਟੀਲੇਟਰ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਵੀ ਲੋੜ ਪੈਣ ਤੇ ਸਰਕਾਰ ਨੂੰ ਮੁਹੱਇਆ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਸੀ ।
ਪ੍ਰਧਾਨ ਡਾ. ਦਹੀਆ ਨੇ ਦੱਸਿਆ ਕਿ ਪੰਜਾਬ ਵਿੱਚ ਕਰੋਨਾ ਵਾਈਰਸ ਨੂੰ ਲੈ ਕੇ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਏ ਪਿੰਡ ਪਠਲਾਵਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਉਨ੍ਹਾਂ ਖੁੱਦ ਆਪਣੀ ਵਿਸ਼ੇਸ਼ ਸੂਬਾ ਕਾਰਜਕਾਰਨੀ ਦੀ ਟੀਮ ਨਾਲ ਵਿਸ਼ੇਸ਼ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ । ਉਨ੍ਹਾਂ ਆਈ.ਐਮ.ਏ ਨਵਾਂਸ਼ਹਿਰ ਬ੍ਰਾਂਚ ਵਲੋਂ ਕਰੋਨਾ ਪ੍ਰਭਾਵਿਤ ਪਿੰਡਾਂ ਵਿੱਚ ਰੋਜਾਨਾ ਲਗਾਏ ਗਏ ਮੈਡੀਕਲ ਚੈੱਕ-ਅਪ ਕੈਪਾਂ ਦੀ ਸ਼ਲਾਘਾ ਕਰਦਿਆਂ ਡਾ, ਦਹੀਆ ਨੇ ਕਿਹਾ ਕਿ ਇਸ ਨਾਲ ਨਵਾਂਸ਼ਹਿਰ ਦੇ ਡਾਕਟਰਾਂ ਵਲੋਂ ਜਿੱਥੇ ਕਰੋਨਾ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਇਆ ਕਰਵਾਈਆ ਉਥੇ ਨਾਲ ਹੀ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਕੇ ਡਰ ਅਤੇ ਸਹਿਮ ਦੇ ਮਾਹੌਲ ਦੌਰਾਨ ਲੋਕਾਂ ਨੂੰ ਮਾਨਸਿਕ ਰੂਪ ਨਾਲ ਵੀ ਮਜਬੂਤ ਕਰਨ ਵਿੱਚ ਆਪਣੀ ਅਹਿਮ ਭੁਮਿਕਾ ਨਿਭਾਈ । ਉਨ੍ਹਾਂ ਇਹ ਵੀ ਦੱਸਿਆ ਕਿ ਸਟੇਟ ਆਈ. ਐਮ.ਏ. ਵਲੋਂ ਬਿਨ੍ਹਾ ਕਿਸੇ ਸਰਕਾਰੀ ਸਹਾਇਤਾ ਦੇ ਇੱਕ 25 ਬਿਸਤਰਿਆਂ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ 10 ਵੈਟੀਲੇਟਰ ਸਥਾਪਿਤ ਕੀਤੇ ਜਾਣਗੇ ਜਿਸ ਨੂੰ ਕਿ ਸਿਰਫ ਤੇ ਸਿਰਫ ਕਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਵਰਤਿਆ ਜਾਵੇਗਾ । ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਆਈ.ਐਮ.ਏ ਕੋਲ 1100 ਤੋਂ ਵੱਧ ਵੈਟੀਲੇਟਰ ੳੇੁਪਲੱਬਧ ਹਨ ਜੋ ਕਿ ਸਰਕਾਰ ਵਲੋਂ ਕਿਸੇ ਵੀ ਸਮੇਂ ਵਰਤੇ ਜਾ ਸਕਦੇ ਹਨ ।
ਡਾ. ਦਹੀਆ ਅਤੇ ਉਨ੍ਹਾਂ ਦੀ ਟੀਮ ਨੇ ਬੜੇ ਹੀ ਨਮੋਸ਼ੀ ਭਰੇ ਲਹਿਜੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਆਈ.ਐਮ,ਏ ਪੰਜਾਬ ਵਲੋਂ ਇਸ ਸੰਕਟ ਦੀ ਘੜੀ ਵਿੱਚ ਦਿੱਤੇ ਜਾ ਰਹੇ ਹਰ ਸੰਭਵ ਸਹਿਯੋਗ ਨੂੰ ਸਵਿਕਾਰ ਕਰਨ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਅਤੇ ਡਾਕਟਰਾਂ ਲਈ “ਭਗੌੜਾ” ਅਤੇ “ਕਾਇਰ” ਵਰਗੇ ਸ਼ਬਦ ਪ੍ਰਯੋਗ ਕਰਕੇ ਉਨ੍ਹਾਂ ਦੇ ਮਨੋਬਲ ਨੁੰ ਢਾਹ ਲਗਾਉਣਾ ਕਿੱਥੋ ਦਾ ਇਨਸਾਫ ਹੈ ।
ਗਵਰਨਿੰਗ ਕੋਂਸਲ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਸਰਕਾਰ ਵਲੋਂ ਉਨ੍ਹਾਂ ਪ੍ਰਤੀ ਅਪਣਾਏ ਜਾ ਰਹੇ ਨਾ ਪੱਖੀ ਵਤੀਰੇ ਦੇ ਬਾਵਜੂਦ ਆਈ.ਐਮ.ਏ ਪੰਜਾਬ ਸਮਾਜ ਪ੍ਰਤੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਪੂਰੀ ਤਨ-ਮਨ- ਧਨ ਅਤੇ ਪੂਰੀ ਲਗਨ ਨਾਲ ਨਿਭਾਉਣ ਲਈ ਵਚਨਬੱਧ ਹੈ । ਕੋਂਸਲ ਨੇ ਇਹ ਵੀ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਪ੍ਰਤੀ ਰੋਸ਼ ਦੇ ਪ੍ਰਗਟਾਵੇ ਲਈ ਸਰਕਾਰੀ ਮੀਟਿੰਗਾਂ ਦੌਰਾਨ "ਕਾਲੇ ਬਿੱਲੇ" ਲਗਾ ਕੇ ਮੀਟਿੰਗਾਂ ਵਿੱਚ ਹਿੱਸਾ ਲੈਣਗੇ । ਉਨ੍ਹਾ ਦਿੱਲੀ ਸਰਕਾਰ ਦੀ ਤਰਜ਼ ਤੇ ਪ੍ਰਾਈਵੇਟ ਹੈਲਥ ਕੇਅਰ ਵਰਕਰਜ਼ ਲਈ ਇੱਕ ਕਰੋੜ ਰੁਪਏ ਦੇ ਬੀਮਾ ਕਵਰ ਦਿੱਤੇ ਜਾਣ ਦੀ ਮੰਗ ਵੀ ਕੀਤੀ ।
ਕੋਂਸਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਰਵੱਇਆ ਸਾਡੇ ਪ੍ਰਤੀ ਜੋ ਵੀ ਹੋਵੇ ਅਸੀਂ ਇਸ ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਹਰ ਵੇਲੇ ਤਿਆਰ ਹਾਂ । ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਜੋ ਵੀ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਬਿਨ੍ਹਾਂ ਕੁੱਝ ਦਿੱਤਿਆ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ । ਪਰ ਅਸੀਂ ਨਾ ਕਦੇ ਤੁਹਾਨੂੰ ਛੱਡਿਆ ਹੈ ਨਾ ਹੀ ਕਦੇ ਤੁਹਾਡਾ ਸਾਥ ਛੱਡਾਗੇ । ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਹਰ ਸੰਭਵ ਯਤਨ ਕਰਾਂਗੇ ਕਿ ਤੁਸੀਂ ਸੁਰੱਖਿਅਤ ਅਤੇ ਤੰਦਰੁਸਤ ਰਹੋਂ । ਅਸੀਂ ਇਸ ਮਹਾਂਮਾਰੀ ਦੌਰਾਨ ਇਸ ਕੰਮ ਨੂੰ ਨੇਪਰੇ ਚਾੜ੍ਹਣ ਲਈ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਸਾਨੂੰ ੁਇਹ ਸਭ ਕਰਨ ਲਈ ਬੱਲ ਬਖਸ਼ੇ ।