ਅਸ਼ੋਕ ਵਰਮਾ
- ਜਰੂਰੀ ਸੇਵਾਵਾਂ ਬਣਾਈਆਂ ਜਾ ਰਹੀਆਂ ਯਕੀਨੀ:ਐਸਐਸਪੀ
ਮਾਨਸਾ, 14 ਅਪ੍ਰੈਲ 2020 - ਕੇਂਦਰ ਸਰਕਾਰ ਵੱਲੋਂ ਲਾਕਡਾਊਨ ਵਧਾਉਣ ਉਪਰੰਤ ਪੰਜਾਬ ’ਚ ਕਰਫਿਊ ’ਚ ਵਾਧਾ ਕਰਨ ਤੋਂ ਬਾਅਦ ਪ੍ਰਸਥਿਤੀਆਂ ਨੂੰ ਦੇਖਦਿਆਂ ਮਾਨਸਾ ਪੁਲਿਸ ਸੁਰੱਖਿਆ ਲਈ ਪੱਬਾਂ ਭਾਰ ਹੋ ਗਈ ਹੈ । ਦੋ ਤਿੰਨ ਦਿਨ ਪਹਿਲਾਂ ਪਿੰਡ ਠੂਠਿਆਂ ਵਾਲੀ ’ਚ ਪੁਲਿਸ ਪਾਰਟੀ ਤੇ ਕੀਤੇ ਹਮਲੇ ਦੀ ਹੋਈ ਦਲੇਰਾਨਾ ਵਾਰਦਾਤ ਨੇ ਜਿਲਾ ਪੁਲਿਸ ਦੇ ਫਿਕਰ ਵਧਾ ਦਿੱਤੇ ਹਨ। ਜਿਲ੍ਹੇ ਭਰ ’ਚ ਕਰੋਨਾ ਵਾਇਰਸ ਫੈਲਣ ਤੋਂ ਰੋਕਣ ਅਤੇ ਅਮਨ ਕਾਨੂੰਨ ਬਣਾਏ ਰੱਖਣਤੋਂ ਇਾਲਾਵਾ ਕਿਸੇ ਮਾੜੀ ਘਟਨਾਂ ਦੇ ਵਾਪਰਨ ਤੋਂ ਰੋਕਣ ਲਈ ਸ਼ਹਿਰ ’ਚ ਚੌਕਸੀ ਵਧਾ ਦਿੱਤੀ ਹੈ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਆਦੇਸ਼ਾਂ ਤੇ ਪੁਲਿਸ ਨੇ ਕਈ ਸਖਤ ਪੇਸ਼ਬੰਦੀਆਂ ਲਾਗੂ ਕਰ ਦਿੱਤੀਆਂ ਹਨ ਜਿੰਨਾਂ ਦੀ ਨਿਗਰਾਨੀ ਖੁਦ ਸੀਨੀਅਰ ਪੁਲਿਸ ਕਪਤਾਨ ਕਰ ਰਹੇ ਹਨ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋੋਂ ਰੋਕਣ ਲਈ ਲਗਾਇਆ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਫਲੈਗ ਮਾਰਚ ਤੇ ਰੋਡ ਮਾਰਚ ਦੌਰਾਨ ਪੁਲਿਸ ਮੁਲਾਜਮਾਂ ਨੂੰ ਹੋਰ ਵਧੇਰੇ ਮੁਸਤੈਦੀ ਦੇ ਹੁਕਮ ਦਿੱਤੇ ਗਏ ਹਨ ।
ਐਸ.ਐਸ.ਪੀ. ਨੇ ਦੱਸਿਆ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਨਾਕਾ ਪੁਆਇੰਟਾਂ ’ਤੇ ਪੂਰੀ ਚੁਸਤੀ ਨਾਲ ਅਸਰਦਾਰ ਢੰਗ ਨਾਲ ਨਾਕਾਬੰਦੀਆਂ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਹੋੋਰ ਮਜਬੂਤ ਕੀਤਾ ਗਿਆ ਹੈ ਅਤੇ ਜ਼ਿਲੇ ਅੰਦਰ ਮੁਕੰਮਲ ਲਾਕਡਾਊਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਡਾ. ਭਾਰਗਵ ਨੇ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਸ਼ੁਰੂ ਕੀਤੀ ਵਿਲੇਜ ਪੁਲਿਸ ਅਫਸਰ, ਪਿੰਡ-ਵਾਰਡ ਵਾਈਜ ਕਮੇਟੀ ਸਕੀਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨਾਂ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਵੱਲੋੋਂ ਵਿਲੇਜ ਪੁਲਿਸ ਅਫਸਰਾਂ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਗਈ ਹਰੇਕ ਸਮੱਸਿਆਂ ਦਾ ਜ਼ਿਲਾ ਪ੍ਰਸਾਸ਼ਨ ਵੱਲੋੋਂ ਯੋੋਗ ਹੱਲ ਕਰਕੇ ਤੁਰੰਤ ਨਿਪਟਾਇਆ ਜਾ ਰਿਹਾ ਹੈ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲਾ ਵਾਸੀ ਘਰਾਂ ਤੋੋਂ ਬਾਹਰ ਨਾ ਨਿਕਲਣ ਅਤੇ ਕੋਰੋਨਾ ਤੋਂ ਬਚਾਅ ਲਈ ਦੱਸੀਆਂ ਸਾਵਧਾਨੀਆਂ ਦੀ ਵਰਤੋੋਂ ਕਰਕੇ ਇਸ ਬਿਮਾਰੀ ਤੋਂ ਬਚੇ ਰਹਿਣ। ਉਨਾਂ ਦੱਸਿਆ ਕਿ ਇਸ ਵਾਇਰਸ ਤੋੋਂ ਬਚਾਅ ਕਰਨ ਲਈ ਜਾਗਰੂਕ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ। ਪੁਲਿਸ ਪ੍ਰਸਾਸ਼ਨ ਵੱਲੋੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਨੂੰ ਲੋੋੜਵੰਦਾਂ ਕੋਲ ਘਰੋਂ-ਘਰੀਂ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਗਰੀਬਾਂ, ਮਜਦੂਰਾਂ ਅਤੇ ਬੇਸਹਾਰਾ ਵਿਅਕਤੀਆਂ ਲਈ ਭੋੋਜਨ ਤੇ ਰੋੋਜਾਨਾਂ ਵਰਤੋੋਂ ਵਾਲਾ ਸਮਾਨ ਵੀ ਘਰ-ਘਰ ਜਾ ਕੇ ਜਰੂਰਤਮੰਦਾਂ ਨੂੰ ਮੁਫਤ ਵੰਡਿਆ ਜਾ ਰਿਹਾ ਹੈ ਅਤੇ ਪਸ਼ੂ-ਪੰਛੀਆਂ ਲਈ ਵੀ ਖਾਣੇ-ਦਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪ੍ਰਸਾਸ਼ਨ ਵੱਲੋੋਂ ਵਾਇਰਸ ਦੀ ਰੋਕਥਾਮ ਸਬੰਧੀ ਵਹੀਕਲਾਂ, ਜਨਤਕ ਥਾਵਾਂ, ਬਾਜ਼ਾਰਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾਇਆ ਜਾ ਰਿਹਾ ਹੈ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋੋਂ ਕੋੋਰੋੋਨਾ ਵਾਇਰਸ ਤੋਂ ਬਚਾਅ ਲਈ ਦਿਨ-ਰਾਤ ਡਿਊਟੀ ਨਿਭਾਅ ਕੇ ਜਿਲੇ ਅੰਦਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਲਗਾਏ ਗਏ ਕਰਫਿਊ ਦੀ ਉਲੰਘਣਾ ਸਬੰਧੀ ਅੱਜ ਤੱਕ ਧਾਰਾ 269,188 ਹਿੰ:ਦੰ: ਤਹਿਤ 100 ਮੁਕੱਦਮੇ ਦਰਜ ਕਰਕੇ 241 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਦੋਂਕਿ 31 ਗੱਡੀਆਂ ਪੁਲਿਸ ਵੱਲੋਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸੇ ਧਾਰਾ 207 ਮੋੋਟਰ ਵਹੀਕਲ ਐਕਟ ਤਹਿਤ ਅੱਜ ਤੱਕ ਕੁੱਲ 304 ਗੱਡੀਆਂ ਨੂੰ ਬੰਦ ਕੀਤਾ ਗਿਆ ਹੈ।