ਹਰੀਸ਼ ਕਾਲੜਾ
- 20 ਕਰਮਚਾਰੀ ਰੋਜਾਨਾ ਕਰਨਗੇ ਮੁਲਾਂਕਣ
ਸ੍ਰੀ ਅਨੰਦਪੁਰ ਸਾਹਿਬ 14 ਅਪ੍ਰੈਲ 2020 : ਜਿਲ੍ਹਾ ਸਿੱਖਿਆ ਅਧਿਕਾਰੀ ਦਿਨੇਸ਼ ਕੁਮਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਚੱਲ ਰਹੀ ਪੜ੍ਹਾਈ ਨੂੰ ਲੈ ਕੇ ਪੜ੍ਹੋ ਪੰਜਾਬ ਪ੍ਰੋਜੈਕਟ ਨਾਲ ਜੁੜੇ ਕਰਮਚਾਰੀਆਂ , ਬਲਾਕ ਸਿੱਖਿਆ ਅਧਿਕਾਰੀਆਂ , ਸਮੱਗਰ ਸਿੱਖਿਆ ਅਭਿਆਨ, ਮਿਡ ਡੇ ਮੀਲ ਕਰਮਚਾਰੀਆਂ ਅਤੇ ਅਧਿਆਪਕਾਂ ਨਾਲ ਮੀਟਿੰਗ ਕੀਤੀ ।ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਦੀ ਭਿਆਨਕ ਮਹਾਮਾਰੀ ਕਾਰਨ ਚੱਲ ਰਹੀਆਂ ਆਨਲਾਈਨ ਜਮਾਤਾਂ ਦੇ ਮੁਲਾਂਕਣ ਲਈ ਵਿਭਾਗ ਵਲੋਂ ਸਮੱਗਰ ਸਿੱਖਿਆ ਅਭਿਆਨ ਨਾਲ ਜੂੜੇ ਹੋਏ 20 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਜੋ ਜਿਲ੍ਹੇ ਦੇ ਅਧਿਆਪਕਾਂ ਨਾਲ ਤਾਲਮੇਲ ਕਰਕੇ ਰੋਜਾਨਾ ਮੁਲਾਂਕਣ ਕਰਨਗੇ ।ਉਨ੍ਹਾਂ ਕਿਹਾ ਕਿ ਅਧਿਆਪਕ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਨਾਲ ਸੰਪਰਕ ਕਰਨ ਤਾਂ ਜੋ ਛੁੱਟੀਆਂ ਦੇ ਦੌਰਾਨ ਉਨ੍ਹਾਂ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ। ਸਿੱਖਿਆ ਅਧਿਕਾਰੀ ਪ੍ਰਾਇਮਰੀ ਦਿਨੇਸ਼ ਕੁਮਾਰ ਨੇ ਕਿਹਾ ਕੇ ਆਨਲਾਈਨ ਸਿੱਖਿਆ ਨੂੰ 100 ਫੀਸਦੀ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਤੇ ਚਰਨਜੀਤ ਸਿੰਘ ਸੋਢੀ , ਜਤਿੰਦਰ ਪਾਲ ਸਿੰਘ ਰੀਹਲ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਭੱਲੜੀ,ਤਰਸੇਮ ਲਾਲ , ਗੁਰਸ਼ਰਨ ਸਿੰਘ , ਰਣਬੀਰ ਸਿੰਘ , ਰਮੇਸ਼ ਧੀਮਾਨ , ਪ੍ਰਦੀਪ ਸ਼ਰਮਾ , ਤਲਵਿੰਦਰ ਸਿੰਘ , ਰਾਜੇਸ਼ ਕੁਮਾਰੀ ਆਦਿ ਹਜ਼ਾਰ ਸਨ