ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2020 - ਪਿੰਡ ਖੇਮੋਆਣਾ ਦੀ ਪੰਚਾਇਤ ਨੇ ਸਰਪੰਚ ਬਲਜੀਤ ਸਿੰਘ ਸੰਧੂ ਦੀ ਅਗਵਾਈ ਵਿੱੱਚ ਆਪਣੇ ਪਿੰਡ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ ਹੈ। ਸਰਪੰਚ ਬਲਜੀਤ ਸਿੰਘ ਸੰਧੂ ਅਤੇ ਸਹਿਕਾਰੀ ਸਭਾ ਦੇ ਪ੍ਰਧਾਨ ਬਿੱਟੂ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਚਾਇਤ ਨੇ ਪਿੰਡ ਦੇ ਨੌਜਵਾਨਾਂ , ਕਲੱਬਾਂ , ਜਨਤਕ ਜਥੇਬੰਦੀਆਂ , ਪਿੰਡ ਦੀ ਸਹਿਕਾਰੀ ਸਭਾ ਤੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਰਾਸ਼ਨ ਅਤੇ ਪੈਸੇ ਇਕੱਠੇ ਕੀਤੇ ਜਿਸ ਨਾਲ ਪਿੰਡ ਦੇ 600 ਗਰੀਬ ਪ੍ਰੀਵਾਰਾਂ ਨੂੰ ਰਾਸ਼ਨ ਅਤੇ ਲੋੜਵੰਦ ਵਸਤੂਆਂ ਦੀ ਵੰਡ ਕੀਤੀ ਹੈ।
ਇਸ ਤੋਂ ਪਹਿਲਾ ਪਿੰਡ ਦੇ ਐਨ. ਆਰ. ਆਈ. ਲੋਕਾਂ ਨੇ 550 ਪਰਿਵਾਰਾਂ ਦੇ ਲੱਗਭਗ 1200 ਲੋਕਾਂ ਨੂੰ 15 -15 ਦਿਨ ਦਾ ਰਾਸ਼ਨ ਵੰਡਿਆ ਸੀ। ਜਿਸ ਨਾਲ ਪਿੰਡ ਅੰਦਰ ਕੋਈ ਵੀ ਮਜਦੂਰ ਤੇ ਲੋੜਵੰਦ ਵਿਆਕਤੀ ਖਾਣੇ ਤੋਂ ਵਾਂਝਾ ਨਹੀਂ ਰਿਹਾ। ਉਨਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਲੱਗਭਗ 600 ਪਰਿਵਾਰਾਂ ਦੇ 13ਸੌ ਗਰੀਬ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਦੇਣ ਵਿੱਚ ਸਫਲ ਹੋਏ ਹਾਂ।
ਸਮੁੱਚੀ ਪੰਚਾਇਤ ਪੰਚ ਸ. ਗੁਰਾ ਸਿੰਘ , ਪੰਚ ਜਸਵੀਰ ਸਿੰਘ , ਪੰਚ ਸੁਖਮੰਦਰ ਸਿੰਘ , ਪੰਚ ਰਾਮ ਸਿੰਘ , ਪੰਚ ਸ੍ਰੀਮਤੀ ਕੁਲਵਿੰਦਰ ਕੌਰ , ਪੰਚ ਸ੍ਰੀਮਤੀ ਪਰਮਜੀਤ ਕੌਰ ਸ਼ਾਮਲ ਹਨ ਜਿੰਨਾਂ ਨੇ ਸਮੂਹ ਪਿੰਡ ਵਾਸੀਆਂ ਅਤੇ ਵਿਦੇਸ਼ ਰਹਿੰਦੇ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਰੀਬਾਂ ਅਤੇ ਮਜਦੂਰਾਂ ਦੀ ਮਦਦ ਲਈ ਅੱਗੇ ਆਉਣ।