ਆਈਐਸਬੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਸਕ, ਪੀਪੀਈ ਕਿੱਟਾਂ ਅਤੇ ਨਿੱਜੀ ਜਾਂਚ ਦਸਤਾਨੇ ਸੌਂਪੇ
ਐਸ ਏ ਐਸ ਨਗਰ, 16 ਅਪ੍ਰੈਲ 2020: " ਕੋਰੋਨਾ ਵਾਇਰਸ ਬਿਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਲਈ ਸਮਾਜ ਸੇਵੀ ਲੋਕ ਨਵੇਂ ਤਰੀਕਿਆਂ ਨਾਲ ਅੱਗੇ ਆ ਕੇ ਮਹੱਤਵਪੂਰਣ ਸੇਵਾ ਨਿਭਾ ਰਹੇ ਹਨ।"
ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਦੀ ਇਕ ਟੀਮ ਨਾਲ ਮੁਲਾਕਾਤ ਕਰਨ ਮੌਕੇ ਕੀਤਾ ਜਿਸ ਨੇ ਸਰਕਾਰੀ ਸਿਵਲ ਹਸਪਤਾਲ ਲਈ ਮੈਡੀਕਲ ਉਪਕਰਣ ਦਾਨ ਕੀਤੇ ਜਿਹਨਾਂ ਵਿਚ 1200 ਐਨ 95 ਮਾਸਕ, 150 ਪੀ.ਪੀ.ਈ. ਅਤੇ 12000 ਨਿਜੀ ਜਾਂਚ ਦਸਤਾਨੇ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਕੌਮੀ ਸੰਕਟ ਦੌਰਾਨ ਸੰਸਥਾ ਦੇ ਅੱਗੇ ਆਉਣ ਅਤੇ ਸਮਾਜ ਲਈ ਪਾਏ ਯੋਗਦਾਨ ਤੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ, ਸ੍ਰੀ ਰਵਿੰਦਰ ਹਰਲੇਕਰ, ਸੀਐਫਓ, ਆਈਐਸਬੀ ਤੇ ਕਰਨਲ ਅਮ੍ਰਿਤ ਘੋਤੜਾ, ਸਹਾਇਕ ਡਾਇਰੈਕਟਰ ਆਪ੍ਰੇਸ਼ਨਜ਼, ਆਈਐਸਬੀ, ਡਿਪਟੀ ਸੀਈਓ, ਡਿਸਟ੍ਰਿਕਟ ਬਿਊਰੋ ਆਫ਼ ਇੰਟਰਪਿਨਿਊਰਸ਼ਿਪ ਅਤੇ ਇਮਪਲਾਈਮੈਂਟ ਸ੍ਰੀ ਮੰਜੇਸ਼ ਸ਼ਰਮਾ ਸ਼ਾਮਲ ਸਨ।