← ਪਿਛੇ ਪਰਤੋ
-ਇਸ ਮਹੀਨੇ 96734 ਪੈਨਸ਼ਨਰਾਂ ਨੂੰ 7.25 ਕਰੋੜ ਰੁਪਏ ਪੈਨਸ਼ਨ ਦੀ ਕੀਤੀ ਜਾ ਰਹੀ ਹੈ ਵੰਡ ਮੋਗਾ, 17 ਅਪ੍ਰੈਲ 2020 - ਕਰੋਨਾ ਵਾਈਰਸ ਦੇ ਫੈਲਾਅ ਦੇ ਸਮੇ ਵਿੱਚ ਪੰਜਾਬ ਸਰਕਾਰ ਸਮਾਜਿਕ ਦੂਰੀ ਦੇ ਨਿਯਮ ਨੂੰ ਮੁੱਖ ਰੱਖ ਕੇ ਗਰੀਬਾਂ ਅਤੇ ਲੋੜਵੰਦਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਹਰ ਸੰਭਵ ਸਹਾਹਿਤਾ ਕਰ ਰਹੀ ਹੈ। ਮੋਗਾ ਜ਼ਿਲ੍ਹੇ ਦੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡਣ ਦਾ ਕੰਮ ਵੀ ਸਮਾਜਿਕ ਦੂਰੀ ਨੂੰ ਪਹਿਲ ਦੇ ਆਧਾਰ ਤੇ ਅਪਣਾ ਕੇ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ 67 ਬਿਜਨੈਸ ਕੋਰੈਸਪੋਡੈਟਾਂ ਰਾਹੀਂ 96734 ਬੁੱਢਾਪਾ, ਵਿਧਵਾ, ਅਪਾਹਜ ਅਤੇ ਆਸ਼ਰਿਤ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਜਾਂ ਘਰਾਂ ਦੇ ਨਜ਼ਦੀਕ ਮਾਰਚ ਮਹੀਨੇ ਲਈ 7.25 ਕਰੋੜ ਰੁਪਏ ਦੀ ਪੈਨਸ਼ਨ ਵੰਡੀ ਜਾ ਰਹੀ ਹੈ। ਸਾਰੇ ਬਿਜਨਸ ਕੋਰੈਸਪੋਡੈਟ ਪੈਨਸ਼ਨਰ ਦੇ ਦਰਵਾਜ਼ੇ ਤੇ ਪੈਨਸ਼ਨ ਦਿੰਦੇ ਹਨ ਜਾਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਦੇ ਹੋਏ ਜਨਤਕ ਥਾਂ ਤੇ ਘੇਰੇ ਲਗਾ ਕੇ ਪੈਨਸ਼ਨਾਂ ਦੀ ਵੰਡ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 24640 ਜਨਰਲ ਸ਼੍ਰੇਣੀ ਅਤੇ 43491 ਅਨੁਸੂਚਿਤ ਜਾਤੀ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 6840 ਵਿਧਵਾ ਪੈਨਸ਼ਨਰ ਜਨਰਲ ਜਾਤੀ ਦੇ ਅਤੇ 9130 ਅਨੁਸੂਚਿਤ ਜਾਤੀਆਂ ਦੇ ਪੈਨਸ਼ਨਰ ਸ਼ਾਮਿਲ ਹਨ। ਅੰਗਹੀਣ ਪੈਨਸ਼ਨਰਾਂ ਵਿੱਚ 1898 ਜਨਰਲ ਸ੍ਰੇਣੀ ਦੇ ਅਤੇ 2718 ਅਨੁਸੂਚਿਤ ਦੇ ਪੈਨਸ਼ਨਰ ਸ਼ਾਮਿਲ ਹਨ। ਇਸ ਤੋਂ ਇਲਾਵਾ ਆਸ਼ਰਿਤ ਪੈਨਸ਼ਨਰਾਂ ਵਿੱਚ 3552 ਜਨਰਲ ਸ੍ਰੇਣੀ ਦੇ ਪੈਨਸ਼ਨਰ ਅਤੇ 4465 ਪੈਨਸ਼ਨਰ ਅਨੁਸਸੂਚਿਤ ਜਾਤੀ ਵਿੱਚੋੇ ਸ਼ਾਮਿਲ ਹਨ।
Total Responses : 266