ਹਰੀਸ ਕਾਲੜਾ
- ਡਿਊਟੀ ਕਰ ਰਹੇ ਜਵਾਨਾਂ ਦਾ ਵਧਾਇਆ ਮਨੋਬਲ
ਰੂਪਨਗਰ, 17 ਅਪ੍ਰੈਲ 2020 - ਕੁਲਤਾਰਨ ਸਿੰਘ ਘੁੰਮਣ ਕਮਾਂਡੈਂਟ ਜਨਰਲ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਸ ਪੰਜਾਬ ਚੰਡੀਗੜ੍ਹ ਨੇ ਕਰੋਨਾ ਮਹਾਂਮਾਰੀ ਦੇ ਸਬੰਧੀ ਰੂਪਨਗਰ ਅਤੇ ਮੋਹਾਲੀ ਵਿਖੇ ਡਿਊਟੀ ਕਰ ਰਹੇ ਹੋਮ ਗਾਰਡਜ਼ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹੋਮ ਗਾਰਡਜ਼ ਦੇ ਜਵਾਨ ਦਿਨ ਰਾਤ ਨਾਕਿਆਂ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।
ਰਾਜ ਦੇ ਨਿਵਾਸੀਆਂ ਨੂੰ ਡਿਊਟੀ ਨਿਭਾਅ ਰਹੇ ਇਨ੍ਹਾਂ ਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਰੱਖਿਆ ਦੇ ਲਈ ਇਹ ਜਵਾਨ ਕੰਮ ਕਰ ਰਹੇ ਹਨ। ਇਨ੍ਹਾਂ ਜਵਾਨਾਂ ਦੇ ਸਦਕਾ ਹੀ ਅਸੀਂ, ਤੁਸੀ ਅਤੇ ਸਾਰੇ ਸੁਰਖਿਅਤ ਮਾਹੋਲ ਦੇ ਵਿੱਚ ਕੰਮ ਕਰਦੇ ਹਾਂ ਇਸ ਦੌਰਾਨ ਉਨ੍ਹਾਂ ਨੇ ਡਿਊਟੀ ਦੇ ਰਹੇ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਦਾ ਮਨੋਬਲ ਵੀ ਵਧਾਇਆ।
ਉਨ੍ਹਾਂ ਨੇ ਹੋਮ ਗਾਰਡਜ਼ ਨੂੰ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਦੀ ਇਸ ਮਹਾਂਮਾਰੀ ਤੋਂ ਬਚਾਓ ਰੱਖਣ ਲਈ ਪਰੇਰਿਤ ਵੀ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਡਾ. ਅਜ਼ੈਪਾਲ ਸਿੰਘ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਰੂਪਨਗਰ ਅਤੇ ਕੰਪਨੀ ਕਮਾਂਡਰ ਸੁਖਬੀਰ ਸਿੰਘ ਵੀ ਮੌਜੂਦ ਸਨ।