ਹਰੀਸ ਕਾਲੜਾ
- 1076 ਟਨ ਕਣਕ ਦੀ ਕੀਤੀ ਗਈ ਲਿਫਟਿੰਗ
ਰੂਪਨਗਰ , 17 ਅਪ੍ਰੈਲ 2020: ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਆਈ ਕਣਕ ਵਿਚੋਂ 01 ਹਜ਼ਾਰ 76 ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ 17 ਅਪ੍ਰੈਲ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 02 ਹਜਾਰ 846 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਬਹੁਤ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਆਮਦ ਅਤੇ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 913 ਮੀਟਰਕ ਟਨ ਖਰੀਦ ਅਤੇ 430 ਟਨ ਦੀ ਲਿਫਟਿੰਗ , ਮਾਰਕਫੈਡ ਵੱਲੋਂ 431 ਮੀਟਰਕ ਟਨ ਖਰੀਦ ਅਤੇ 91 ਟਨ ਦੀ ਲਿਫਟਿੰਗ, ਪਨਸਪ ਵੱਲੋਂ 1010 ਮੀਟਰਕ ਟਨ ਖਰੀਦ ਅਤੇ 468 ਟਨ ਦੀ ਲਿਫਟਿੰਗ, ਵੇਅਰ ਹਾਊਸ ਵੱਲੋਂ 466 ਮੀਟਰਕ ਟਨ ਅਤੇ 87 ਟਨ ਦੀ ਲਿਫਟਿੰਗ ਕੀਤੀ ਗਈ ਹੈ।