ਲੁਧਿਆਣਾ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਦਲਜੀਤ ਇੰਦਰ ਪਾਲ ਸਿੰਘ ਗਰੇਵਾਲ
ਯਾਦਵਿੰਦਰ ਸਿੰਘ ਤੂਰ
ਡੀ.ਐਮ.ਸੀ. ਲੁਧਿਆਣਾ ਦਾ ਵਿਸ਼ੇਸ਼ ਯੋਗਦਾਨ-11 ਕਰੋੜ ਰੁਪਏ ਅਡਵਾਂਸ ਬਿੱਲ ਦੇ ਰੂਪ ਵਿੱਚ ਕਰਵਾਏ ਜਮਾਂ
ਲੁਧਿਆਣਾ 18 ਅਪ੍ਰੈਲ 2020 - ਕੋਰੋਨਾ ਵਾਇਰਸ ਨੂੰ ਲੈ ਕੇ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਗ੍ਰਾਹਕਾਂ ਨੂੰ ਨਿਰਵਿਘਨ ਬਿਜ਼ਲੀ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਲੁਧਿਆਣਾ ਸੇਂਟਰਲ ਜੋਨ ਦੇ ਚੀਫ ਇੰਜੀਨੀਅਰ ਦਲਜੀਤ ਇੰਦਰ ਪਾਲ ਸਿੰਘ ਗਰੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਪੀ.ਐਸ.ਪੀ.ਸੀ.ਐਲ. ਨੇ ਹੁਣ ਤੱਕ ਵੱਡੇ ਉਦਯੋਗਪਤੀਆਂ ਪਾਸੋਂ 40 ਕਰੋੜ ਰੁਪਏ ਦੀ ਰਾਸ਼ੀ ਅਡਵਾਂਸ ਬਿੱਲ ਦੇ ਰੂਪ ਵਿੱਚ ਜਮਾਂ ਕਰਵਾ ਲਈ ਹੈ। ਪੀ.ਐਸ.ਪੀ.ਸੀ.ਐਲ ਦੀ ਇਸ ਪਹਿਲ ਵਿੱਚ ਡੀ.ਐਮ.ਸੀ. ਲੁਧਿਆਣਾ ਦੇ ਸਕੱਤਰ ਪ੍ਰੇਮ ਕੁਮਾਰ ਗੁਪਤਾ ਵੱਲੋਂ ਸ਼ੁੱਕਰਵਾਰ ਨੂੰ 11 ਕਰੋੜ ਰੁਪਏ ਦੀ ਰਾਸ਼ੀ ਅਡਵਾਂਸ ਬਿੱਲ ਦੇ ਰੂਪ ਵਿੱਚ ਜਮਾਂ ਕਰਵਾਈ ਜਾ ਚੁੱਕੀ ਹੈ।
ਲੁਧਿਆਣਾ ਸੇਂਟਰਲ ਜੋਨ ਦੇ ਚੀਫ ਇੰਜੀਨੀਅਰ ਦਲਜੀਤ ਇੰਦਰ ਪਾਲ ਸਿੰਘ ਗਰੇਵਾਲ ਨੇ ਇਸ ਮੁਸ਼ਕਿਲ ਦੋਰ ਵਿੱਚ ਆਪਣੇ ਜੋਨ ਅਧੀਨ ਆਉਂਦੇ ਉਦਯੋਗਪਤੀਆਂ ਨੂੰ ਪੀਐਸਪੀਸੀਐਲ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਸੀ।ਚੀਫ ਇੰਜੀਨੀਅਰ ਗਰੇਵਾਲ ਨੇ ਦੱਸਿਆ ਕਿ ਉਹ ਇਸ ਮੁਸ਼ਕਿਲ ਦੋਰ ਵਿੱਚ ਆਪਣੇ ਜੋਨ ਤੋਂ ਪੀਐਸਪੀਸੀਐਲ ਨੂੰ 100 ਕਰੋੜ ਰੁਪਏ ਅਡਵਾਂਸ ਬਿੱਲ ਦੀ ਰਾਸ਼ੀ ਜਮਾਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਚੀਫ ਇੰਜੀਨੀਅਰ ਗਰੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਅਡਵਾਂਸ਼ ਬਿੱਲ ਦੇ ਰੂਪ ਵਿੱਚ ਡੀ.ਐਮ.ਸੀ. ਦੇ ਸਕੱਤਰ ਪ੍ਰੇਮ ਕੁਮਾਰ ਗੁਪਤਾ ਵੱਲੋਂ 11 ਕਰੋੜ ਰੁਪਏ, ਮੰਡੀ ਗੋਬਿੰਦਗੜ੍ਹ ਦੀ ਮੈਸ:ਓਸਸ ਇੰਟਰਪ੍ਰਾਈਜ਼ਜ਼ ਪ੍ਰਾਈਵੇਟ ਲਿਮਟਿਡ ਵੱਲੋਂ 10 ਕਰੋੜ ਸਮੇਤ ਕੁੱਲ 14 ਉਦਯੋਗਪਤੀਆਂ ਨੇ 40 ਕਰੋੜ ਰੁਪਏ ਦੀ ਰਾਸ਼ੀ ਦਾ ਅਡਵਾਂਸ ਬਿਜ਼ਲੀ ਬਿੱਲ ਦੇ ਰੂਪ ਵਿੱਚ ਪੀ.ਐਸ.ਪੀ.ਸੀ.ਐਲ ਨੂੰ ਹੁਣ ਤੱਕ ਭੁਗਤਾਨ ਕਰ ਦਿੱਤਾ ਹੈ।
ਚੀਫ ਇੰਜੀਨੀਅਰ ਡੀ.ਆਈ.ਪੀ.ਐਸ. ਗਰੇਵਾਲ ਨੇ ਦੱਸਿਆ ਕਿ ਅਡਵਾਂਸ ਬਿੱਲ ਦੇ ਰੂਪ ਵਿੱਚ ਰਾਸ਼ੀ ਜਮਾਂ ਕਰਵਾਉਣ ਵਾਲੇ ਉਦਯੋਗਪਤੀਆਂ ਨੂੰ 1 ਪ੍ਰਤੀਸ਼ਤ ਵਿਆਜ਼ ਪ੍ਰਤੀ ਮਹੀਨਾ ਪੀ.ਐਸ.ਪੀ.ਸੀ.ਐਲ ਵੱਲੋਂ ਦਿੱਤਾ ਜਾਵੇਗਾ।ਗਰੇਵਾਲ ਨੇ ਆਪਣੇ ਜੋਨ ਅਧੀਨ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਨਾਲ ਵੀਡਿਉ ਕਾਨਫਰੈਸਿੰਗ ਰਾਹੀਂ ਇੱਕ ਅਹਿਮ ਮੀਟਿੰਗ ਕਰਕੇ ਉਨ੍ਹਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਖੇਤਰ ਅਧੀਨ ਆਉਂਦੇ ਉਦਯੋਗਪਤੀਆਂ ਨੂੰ ਪੀ.ਐਸ.ਪੀ.ਸੀ.ਐਲ ਦੀ ਇਸ ਮੁਹਿੰਮ ਬਾਰੇ ਜਾਗਰੂਕ ਕਰਕੇ ਉਨ੍ਹਾਂ ਪਾਸੋਂ ਅਡਵਾਂਸ ਬਿਜ਼ਲੀ ਬਿੱਲ ਰੂਪ ਵਿੱਚ ਰਾਸ਼ੀ ਜਮਾਂ ਕਰਵਾਉਣ ਦੀ ਕੋਸ਼ਿਸ਼ ਕਰਨ।
ਚੀਫ ਇੰਜੀਨੀਅਰ ਗਰੇਵਾਲ ਨੇ ਦੱਸਿਆ ਕਿ ਵੈਸਟ ਸਰਕਲ ਦੇ SE. Er.ਸੰਜੀਵ ਪ੍ਰਭਾਕਰ ਦੀ ਰਹਿਨੁਮਾਈ ਹੇਠ ਸਰਕਲ ਦੇ ਸਾਰੇ ਅਧਿਕਾਰੀਆਂ ਨੇ ਆਪਣੇ ਅਡਵਾਂਸ ਬਿਜ਼ਲੀ ਦੇ ਬਿੱਲ ਜਮਾਂ ਕਰਵਾ ਕੇ ਪੀ.ਐਸ.ਪੀ.ਸੀ.ਐਲ. ਨੂੰ ਸਹਿਯੋਗ ਕੀਤਾ ਹੈ।