ਹਰੀਸ਼ ਕਾਲੜਾ
ਰੂਪਨਗਰ, 18 ਅਪ੍ਰੈਲ 2020 - ਸ਼ੇਰੇ ਪੰਜਾਬ ਸਪੋਰਟ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੂੰ 40 ਪੀ.ਪੀ.ਈ. ਕਿੱਟਸ ਭੇਂਟ ਕੀਤੀ ਗਈਆਂ ਜ਼ੋ ਕਿ ਕੋਵਿਡ-19 ਵਿੱਚ ਫਰੰਟਲਾਇਨ ਤੇ ਕੰਮ ਕਰ ਰਹੇ ਡਾਕਟਰਾਂ ਅਤੇ ਹੋਰ ਸਟਾਫ ਦੇ ਬਚਾਅ ਮਕਸਦ ਲਈ ਕੰਮ ਆਉਣਗੀਆਂ। ਇਸ ਮੌਕੇ ਤੇ ਸ਼ੇਰੇ ਪੰਜਾਬ ਸਪੋਰਟ ਕਲੱਬ ਦੇ ਪ੍ਰਧਾਨ ਸ਼੍ਰੀ ਜ਼ਸਵਿੰਦਰ ਭੁੱਲਰ , ਅਮਰਜੀਤ ਸਿੰਘ ਭੁੱਲਰ ,ਸਰਬਜੀਤ ਸਿੰਘ, ਸੁਖਪਾਲ ਸਿੰਘ ਤੇ ਜਗਪਾਲ ਹਾਜਰ ਸਨ। ਇਸ ਤੋ ਇਲਾਵਾ ਸ਼ੇਰੇ ਪੰਜਾਬ ਸਪੋਰਟ ਕਲੱਬ ਵੱਲੋਂ ਜ਼ਿਲ੍ਹੇ ਵਿੱਚ ਮਨਜੂਰਸ਼ੁਦਾ ਕਰਿਆਨਾ ਅਤੇ ਅਤੇ ਮੈਡੀਕਲ ਦੁਕਾਨਾਂ ਤੋਂ ਦਵਾਈਆਂ ਅਤੇ ਰਾਸ਼ਨ ਦੀ ਡਿਲਵਰੀ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਮਨੁੱਖਤਾ ਦੀ ਸੇਵਾ ਲਈ ਹਾਜ਼ਰ ਹਨ।