ਪੀਐਚਡੀ ਚੈਂਬਰ ਨੇ ਕੀਤਾ ਵੀਡਿਓ ਕਾਨਫਰੰਸਿੰਗ ਬੈਠਕ ਦਾ ਆਯੋਜਨ
ਮੁਹਾਲੀ,ਲੁਧਿਆਣਾ,ਪਟਿਆਲਾ ਸਣੇ ਕਈ ਸ਼ਹਿਰਾਂ ਦੇ ਪ੍ਰਤੀਨਿੱਧੀ ਹੋਏ ਸ਼ਾਮਲ
ਮੁਹਾਲੀ, 19 ਅਪ੍ਰੈਲ 2020: ਪੰਜਾਬ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਆਈ.ਏ.ਐਸ. ਵੀ.ਕੇ ਜੰਜੂਆ ਨੇ ਸੂਬੇ ਦੇ ਸਨਅਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹ ਇਸ ਆਫਤ ਦੀ ਘੜੀ ਵਿੱਚ ਨਾ ਤਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਅਤੇ ਨਾ ਹੀ ਉਨਾਂ ਦੀ ਤਨਖਾਹ ਵਿੱਚ ਕਟੌਤੀ ਕਰਨ। ਪੰਜਾਬ ਸਰਕਾਰ ਸੂਬੇ ਵਿੱਚ ਕਾਮਿਆਂ ਦੇ ਲਈ ਕੰਮ ਕਰਨ ਦਾ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਫੈਸਲਾ ਰਾਜ ਵਿੱਚ ਕਾਮਿਆਂ ਦੀ ਘਾਟ ਅਤੇ ਲਾਕਡਾਊਨ ਦੇ ਕਾਰਨ ਉਦਯੋਗਾਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਦੇ ਲਈ ਲਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਸਰਕਾਰ ਵੱਲੋਂ ਜਲਦ ਹੀ ਸਨਅਤਕਾਰਾਂ ਮੁਹਰੇ ਇੱਕ ਖਰੜਾ ਪੇਸ਼ ਕੀਤਾ ਜਾਵੇਗਾ।
ਜੰਜੂਆ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਮੌਜੂਦਾ ਹਲਾਤਾਂ 'ਤੇ ਆਯੋਜਿਤ ਵੀਡਿਓ ਕਾਨਫਰੰਸਿਗ ਦੇ ਮਾਧਿਅਮ ਰਾਹੀਂ ਅੱਜ ਪੰਜਾਬ ਦੇ ਉਦਯੋਗਪਤੀਆਂ ਦੇ ਰੂ ਬ ਰੂ ਹੋ ਰਹੇ ਸਨ। ਇਸ ਕਾਨਫਰੰਸ ਵਿੱਚ ਵਧੀਕ ਪੀਐਫ ਨਿਯੁਕਤ ਸੀਐਸ ਸੰਜੈ ਮਿਸ਼ਰਾ ਅਤੇ ਈਐਸਆਈਸੀ ਪੰਜਾਬ ਦੇ ਖੇਤਰੀ ਨਿਦੇਸ਼ਕ ਆਰ ਗੁਨਾਸ਼ੇਖਰਨ ਨੇ ਵੀ ਭਾਗ ਲਿਆ। ਇਸ ਕਾਨਫਰੰਸ ਵਿੱਚ ਮੁਹਾਲੀ, ਲੁਧਿਆਣਾ, ਪਟਿਆਲਾ, ਜਲੰਧਰ, ਪਠਾਨਕੋਟ ਆਦਿ ਸ਼ਹਿਰਾਂ ਦੇ ਸਨਅਤਕਾਰਾਂ ਨੇ ਭਾਗ ਲਿਆ।
ਉਦਯੋਗਪਤੀਆਂ ਦਾ ਸਵਾਗਤ ਕਰਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ ਆਫਤ ਦੀ ਇਸ ਘੜੀ ਵਿੱਚ ਉਦਯੋਗਪਤੀ ਸਰਕਾਰ ਦੀ ਹਰ ਸੰਭਵ ਮਦਦ ਕਰ ਰਹੇ ਹਨ। ਚੈਂਬਰ ਵੱਲੋਂ ਉਦਯੋਗਪਤੀਆਂ ਨੂੰ ਵਰਤਮਾਨ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਤਰ•ਾਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਦਯੋਗਪਤੀਆਂ ਨਾਲ ਗੱਲਬਾਤ ਦੇ ਬਾਅਦ ਜੰਜੂਆ ਨੇ ਕਿਹਾ ਕਿ ਪੰਜਾਬ ਪਹਿਲਾ ਅਜਿਹਾ ਸੂਬਾ ਹੈ ਜਿਸਨੇ ਕਿਰਤੀਆਂ ਨੂੰ ਰਹਿਣ ਲਈ ਥਾਂ ਅਤੇ ਭੋਜਨ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਉਦਯੋਗਪਤੀਆਂ ਨੂੰ ਅਦਾਰੇ ਚਲਾਉਣ ਦੀ ਸਹੂਲਤ ਦਿੱਤੀ ਹੈ। ਭਵਿੱਖ ਵਿੱਚ ਉਦਯੋਗਪਤੀਆਂ ਨੂੰ ਹੋਰਨਾਂ ਕਈ ਤਰ•ਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਉਦਯੋਗਾਂ ਨੂੰ ਰਿਆਇਤਾਂ ਪ੍ਰਦਾਨ ਕਰਕੇ ਸੰਕਟ ਦੇ ਇਸ ਦੌਰ ਤੋਂ ਬਾਹਰ ਨਿਕਲ ਜਾਣ।
ਇਸ ਮੌਕੇ ਤੇ ਬੋਲਦੇ ਹੋਏ ਵਧੀਕ ਪੀਐਫ ਨਿਯੁਕਤ ਸੀਐਸ ਸੰਜੈ ਮਿਸ਼ਰਾ ਨੇ ਦੱਸਿਆ ਕਿ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਪੀਐਫ ਰਿਟਰਨ ਫਾਈਲ ਕਰਨ ਦੀ ਆਖਰੀ ਤਰੀਕ ਨੂੰ ਵਧਾ ਕੇ 15 ਮਈ ਤੱਕ ਕਰ ਦਿੱਤਾ ਗਿਆ ਹੈ। ਈਐਸਆਈਸੀ ਦੇ ਖੇਤਰੀ ਨਿਦੇਸ਼ਕ ਆਰ ਗੁਨਾਸ਼ੇਕਰਨ ਨੇ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਸਹੂਲਤਾਂ ਦਾ ਉਲੇਖ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਵੱਲੋਂ ਰਿਜ਼ਰਵ ਫੰਡ ਦੇ ਸੰਬੰਧ ਵਿੱਚ ਕਈ ਪ੍ਰਸਤਾਵ ਭੇਜੇ ਗਏ ਹਨ ਜਿਨ•ਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।