ਹਰੀਸ਼ ਕਾਲੜਾ
- ਜ਼ਸਲੀਨ ਕੌਰ ਨੇ ਵੀ ਸੌਪਿਆ 20 ਹਜ਼ਾਰ ਦਾ ਚੈੱਕ
ਰੂਪਨਗਰ,19 ਅਪ੍ਰੈਲ 2020: ਸ਼੍ਰੀ ਹਰ ਹਰ ਮਹਾਦੇਵ ਲੰਗਰ ਸੇਵਾ ਕਮੇਟੀ ਵੱਲੋਂ ਜ਼ਰੂਰਤਮੰਦਾਂ ਦੀ ਮਦੱਦ ਲਈ ਰੈੱਡ ਕਰਾਸ ਸੁਸਾਇਟੀ ਦੇ ਨਾਂ 51 ਹਜ਼ਾਰ ਰੁਪਏ ਅਤੇ ਜ਼ਸਲੀਨ ਕੌਰ ਨੇ 20 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੂੰ ਸੌਪਿਆ ਗਿਆ । ਇਸ ਦੌਰਾਨ ਸ਼੍ਰੀ ਹਰ ਹਰ ਮਹਾਦੇਵ ਲੰਗਰ ਸੁਸਾਇਟੀ ਦੇ ਚੇਅਰਮੈਨ ਵਿਜੈ ਕੁਮਾਰ ਸ਼ਰਮਾ , ਪ੍ਰਧਾਨ ਪ੍ਰੀਤਮ ਚੰਦ, ਜੀਵਨ ਸ਼ਰਮਾ, ਧਰਮ ਚੰਦ, ਮੁਕੇਸ਼ ਕੁਮਾਰ , ਸ਼ਤੀਸ਼ ਕੁਮਾਰ ਸ਼ਰਮਾ, ਪ੍ਰੇਮ ਚੰਦ ਸ਼ਰਮਾ , ਅਜ਼ੈ ਡੋਗਰਾ, ਨਵਨੀਤ ਜ਼ੋਸ਼ੀ, ਬਲਦੇਵ ਰਾਜ, ਮਨੀਸ਼ ਸ਼ਰਮਾ , ਵਿਸ਼ਨੂੰ ਭਟਨਾਗਰ, ਕ੍ਰਪਾਲ ਸਿੰਘ, ਸਮਿਤ ਜੈਨ ਸ਼ੱਮੀ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਹੋਏ ਪ੍ਰਭਾਵਿਤ ਜ਼ਰੂਰਤਮੰਦਾ ਦੀ ਸਹਾਇਤਾ ਦੇ ਲਈ ਇਹ ਰਾਸ਼ੀ ਖਰਚੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਡੀਅਨ ਰੈਂਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਵਿਖੇ ਅਕਾਊਂਟ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰ; 55053096065 ਅਤੇ IFSC Code – SBIN0050419 ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਅਕਾਊਂਟ ਨੰਬਰ ਵਿੱਚ ਕੋਨਟ੍ਰੀਬਿਊਟ ਕਰ ਵੱਧ ਤੋਂ ਵੱਧ ਯੋਗਦਾਨ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਸੁਸਾਇਟੀ ਜਾਂ ਸੰਸਥਾਂ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੁੰਦੀ ਹੈ ਤਾਂ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਸੰਪਰਕ ਕਰ ਸਕਦੇ ਹਨ।