ਐਸ ਏ ਐਸ ਨਗਰ, 19 ਅਪ੍ਰੈਲ 2020: ਕਣਕ ਦਾ ਖਰੀਦ ਸੀਜਨ ਅੱਜ ਚੌਥੇ ਦਿਨ ‘ਚ ਦਾਖਲ ਹੋਇਆ ਅਤੇ ਅੱਜ ਤੱਕ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿਚ 23896 ਟਨ ਕਣਕ ਦੀ ਆਮਦ ਹੋਈ ਅਤੇ ਇਸ ਵਿਚੋਂ 23676 ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਹੁਣ ਤੱਕ ਪਨਗ੍ਰੇਨ ਨੇ 4464 ਮੀਟ੍ਰਿਕ ਟਨ, ਮਾਰਕਫੈਡ ਨੇ 5388 ਮੀਟ੍ਰਿਕ ਟਨ ਅਤੇ ਪਨਸਪ ਨੇ 3715 ਮੀਟ੍ਰਿਕ ਟਨ ਜਦੋਂਕਿ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 2986 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ। ਇਸ ਤੋਂ ਇਲਾਵਾ ਕੇਂਦਰੀ ਦੀ ਸਰਕਾਰੀ ਏਜੰਸੀ ਐਫ.ਸੀ.ਆਈ ਨੇ 2187 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ।