ਚੰਡੀਗੜ੍ਹ, 19 ਅਪ੍ਰੈਲ 2020 - ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਅਤੇ ਪੰਜਾਬੀ ਮਾਂ ਦੇ ਮੁੱਦਈ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਸ਼ਨੀਵਾਰ ਦੀ ਸ਼ਾਮ ਨੂੰ ਡਿਊਟੀ 'ਤੇ ਜਾਂਦੇ ਸਮੇਂ ਕੀਤੀ ਗਈ ਬਦਸਲੂਕੀ ਦੀ ਨਿਖੇਧੀ ਕੀਤੀ ਹੈ।ਬਡਹੇੜੀ ਨੇ ਕਿਹਾ ਕਿ ਜਦੋੰ ਕਿ ਦਵਿੰਦਰਪਾਲ ਸਿੰਘ ਦੇ ਗੱਲ ਵਿੱਚ ਪਹਿਚਾਣ ਪੱਤਰ ਪਾਇਆ ਹੋਇਆ ਸੀ ਅਤੇ ਨਾਲ ਹੀ ਦਵਿੰਦਰਪਾਲ ਸਿੰਘ ਨੇ ਆਪਣਾ ਪਹਿਚਾਣ ਪੱਤਰ ਵਿਖਾਉਂਦਿਆਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਦੇ ਐਸ ਐਚ ਓ ਨੂੰ ਕਿਹਾ ਕਿ ਮੈਂ ਪੱਤਰਕਾਰ ਹਾਂ ਤੇ ਟਿ੍ਰਬਿਊਨ ਦਫਤਰ ਡਿਊਟੀ ‘ਤੇ ਜਾ ਰਿਹਾ ਹਾਂ।
ਪਰ ਇਸ ਦੀ ਪ੍ਰਵਾਹ ਕੀਤੇ ਬਿਨਾਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਦੇ ਐਸ ਐਚ ਓ ਵਲੋਂ ਦਵਿੰਦਰਪਾਲ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਅਤੇ ਡਾਂਗਾ ਮਾਰਨ ਦੀ ਧਮਕੀਆਂ ਦੇ ਕੇ ਪੁਲਿਸ ਸਟੇਸ਼ਨ ਲੈਕੇ ਆਉਣ ਹੀ ਬਹੁਤ ਮੰਦਭਾਗਾ ਹੈ ਉਸ ਤੋਂ ਵੀ ਮੰਦਭਾਗਾ ਕਿ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਇਸ ਗੱਲ ਦੀ ਘੋਖ ਕੀਤੇ ਬਗੈਰ ਹੀ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਦੇ ਐਸ ਐਚ ਓ ਨੂੰ ਕਲੀਨ ਚਿੱਟ ਦੇਣਾ। ਬਡਹੇੜੀ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਰਾਜਪਾਲ ਪੰਜਾਬ ਸ੍ਰੀ ਵੀ.ਪੀ.ਸਿੰਘ ਬਦਨੌਰ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਦੇ ਐਸ ਐਚ ਓ ਵਲੋਂ ਕੀਤੀ ਇਸ ਗੈਰ ਮਨੁੱਖੀ ਘਟਨਾ ਦੀ ਜਾਂਚ ਕਰਕੇ ਇਸ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਮੁਅੱਤਲ ਕੀਤਾ ਜਾਵੇ।
ਬਡਹੇੜੀ ਨੇ ਕਿਹਾ ਕਿ ਚੰਡੀਗੜ੍ਹ ਅੰਦਰ ਕੁੱਝ ਲੁਟੇਰਿਆਂ ਵੱਲੋਂ ਪੰਜਾਬੀ ਪੱਤਰਕਾਰ ਗੁਰਉਪਦੇਸ਼ ਸਿੰਘ ਭੁੱਲਰ ਨੂੰ ਘੇਰ ਕੇ ਉਹਨਾਂ ਕੋਲੋਂ ਪੈਸੇ ਲੁੱਟ ਕੇ ਫਰਾਰ ਹੋਣ ਦੀ ਚੰਡੀਗੜ੍ਹ ਪੁਲਿਸ ਦੀ ਨਿਖੇਦੀ ਕਰਦੀ ਹੈ ਕਿਓਂਕਿ ਦੀ ਲੁਟੇਰਿਆਂ ਦੀ ਇਸ ਕਾਰਵਾਈ ਨਾਲ ਤਾਲਾਬੰਦੀ ਅਤੇ ਚੰਡੀਗੜ੍ਹ ਪੁਲਿਸ ਦੀ ਸ਼ਹਿਰ ਵਿੱਚ ਨਾਕੇਬੰਦੀ ਅਤੇ ਚੌਕਸੀ ਦੀ ਪੋਲ ਖੋਲ੍ਹਦੀ ਹੈ। ਚੰਡੀਗੜ੍ਹ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਇਹਨਾਂ ਦੋਵੇਂ ਘਟਨਾਵਾਂ ਦਾ ਤੁਰੰਤ ਨੋਟਿਸ ਲੈਕੇ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।