← ਪਿਛੇ ਪਰਤੋ
ਫਿਰੋਜ਼ਪੁਰ 20 ਅਪ੍ਰੈਲ 2020 : ਲੁਧਿਆਣਾ ਦੇ ਏਸੀਪੀ ਅਨਿਲ ਕੁਮਾਰ ਕੋਹਲੀ ਨਾਲ ਡਰਾਈਵਰ ਦੀ ਡਿਊਟੀ ਤੇ ਤਾਇਨਾਤ ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਕੋਰੋਨਾ ਪੋਜ਼ਿਟਿਵ ਪਰਮਜੋਤ ਸਿੰਘ ਦੇ ਪਰਿਵਾਰ ਸਮੇਤ ਉਸ ਨਾਲ ਸਬੰਧਤ 34 ਸੈਂਪਲ ਲੈ ਗਏ ਸਨ ਜਿਹਨਾਂ ਵਿਚੋਂ 32 ਰਿਪੋਰਟਾਂ ਨੈਗੇਟਿਵ ਅਉਣ ਨਾਲ ਫਿਰੋਜ਼ਪੁਰ ਨੂੰ ਰਾਹਤ ਮਿਲੀ ਹੈ। ਇਸ ਦੀ ਜਾਣਕਾਰੀ ਡੀ ਸੀ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਦਿੱਤੀ। ਦੱਸ ਦੇਈਏ ਕਿ ਮ੍ਰਿਤਕ ਏਸੀਪੀ ਅਨਿਲ ਕੁਮਾਰ ਕੋਹਲੀ ਨੂੰ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਫਿਰੋਜ਼ਪੁਰ ਦੇ ਪਰਮਜੋਤ ਸਿੰਘ ਨੂੰ ਉਸਦੇ ਪਿੰਡ ਵਾੜਾ ਭਾਈ ਕਾ ਵਿਖੇ ਇਕਾਂਤਵਾਸ ਕੀਤਾ ਗਿਆ ਸੀ। ਪਰ ਓਹ ਘੁੰਮਦਾ ਰਿਹਾ। ਮੋਗਾ, ਸੰਗਰੂਰ, ਫਿਰੋਜ਼ਪੁਰ ਅਤੇ ਕੋਟਕਪੂਰਾ ਦੇ ਇੱਕ ਹਸਪਤਾਲ ਵਿੱਚ ਵੀ ਬੱਚੇ ਦੀ ਦਵਾਈ ਲੈਣ ਗਿਆ ਸੀ। ਪਿੰਡ ਦੀ ਜਿਮ ਤੋਂ ਇਲਾਵਾ ਹੋਰ ਵੀ ਕਈ ਗਤੀਵਿਧੀਆਂ ਵਿਚ ਭਾਗ ਲੈਂਦਾ ਰਿਹਾ। ਜਦੋ ਪਰਮਜੋਤ ਸਿੰਘ ਉਸਦੀ ਰਿਪੋਰਟ ਕੋਰੋਨਾ ਵਾਇਰਸ ਪੋਜ਼ਿਟਿਵ ਆ ਗਈ ਤਾਂ ਫਿਰੋਜ਼ਪੁਰ ਪ੍ਰਸ਼ਾਸਨ ਨੇ ਮੌਕਾ ਸੰਭਾਲਦਿਆਂ ਉਸਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਲੈ ਗਏ ਸਨ। ਜਿਹਨਾਂ ਵਿਚੋਂ 15 ਰਿਪੋਰਟਾਂ ਅੱਜ ਸਵੇਰੇ ਨੈਗੇਟਿਵ ਆ ਗਈਆਂ ਸਨ ਅਤੇ ਬਾਕੀ ਸ਼ਾਮ ਵੇਲੇ ਨੈਗੇਟਿਵ ਅਉਣ ਨਾਲ ਜਿਥੇ ਜ਼ਿਲਾ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ ਉਥੇ ਆਮ ਲੋਕਾਂ ਵੀ ਰਾਹਤ ਮਹਿਸੂਸ ਕੀਤੀ ਹੈ। ਦੋ ਦੀ ਰਿਪੋਰਟ ਅਉਣਾ ਹਾਲੇ ਬਾਕੀ ਹੈ ਇਥੇ ਇਹ ਵੀ ਦਸਣਾ ਬਣਦਾ ਹੈ ਕਿ ਪਰਮਜੋਤ ਸਿੰਘ ਇਸ ਟਾਈਮ ਵੀ ਬਿਲਕੁੱਲ ਤੰਦਰੁਸਤ ਹੈ ਅਤੇ ਹਾਲ ਦੀ ਘੜੀ ਉਸ ਵਿਚ ਇੱਕ ਵੀ ਕੋਰੋਨਾ ਵਾਇਰਸ ਦਾ ਲੱਛਣ ਨਹੀਂ ਦਿਖਾਈ ਦੇ ਰਿਹਾ।
Total Responses : 265