ਦੋ ਵਾਰ ਟੈਸਟ ਨੈਗਟਿਵ ਆਉਣ ਤੋਂ ਬਾਅਦ ਮਿਲੀ ਛੁੱਟੀ
ਐਸ ਏ ਐਸ ਨਗਰ, 20 ਅਪ੍ਰੈਲ 2020: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਪਛਾਣ ਲਈ ਵਿਆਪਕ ਸੰਪਰਕ ਟਰੇਸਿੰਗ ਅਤੇ ਨਮੂਨੇ ਲੈਣ ਅਤੇ ਫਿਰ ਉੱਚ ਦਰਜੇ ਦੇ ਇਲਾਜ ਲਈ ਉਪਰਾਲੇ ਕਰਨ ਵਾਲੀ ਮੁਹਿੰਮ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਬਿਮਾਰੀ ਦਾ ਦੋ ਵਾਰ ਨੈਗਟਿਵ ਟੈਸਟ ਆਉਣ ਤੋਂ ਬਾਅਦ ਦੋ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਵਿਚੋਂ ਇਕ ਗੁਲਜ਼ਾਰ ਮੁਹੰਮਦ ਨਾਮੀ 65 ਸਾਲ ਦਾ ਵਿਅਕਤੀ ਹੈ ਅਤੇ ਇਕ ਹੋਰ 55 ਸਾਲਾ ਮਹਿਲਾ ਹੈ ਜਿਸ ਦਾ ਨਾਮ ਮਨਜੀਤ ਕੌਰ ਹੈ। ਇਹਨਾਂ ਦਾ ਇਲਾਜ ਗਿਆਨ ਸਾਗਰ ਹਸਪਤਾਲ ਵਿਖੇ ਚੱਲ ਰਿਹਾ ਸੀ। ਇਨ੍ਹਾਂ ਵਿੱਚੋਂ ਗੁਲਜ਼ਾਰ ਮੁਹੰਮਦ ਸੈਕਟਰ -68 ਨਾਲ ਸਬੰਧਤ ਹੈ ਜਦੋਂ ਕਿ ਮਨਜੀਤ ਕੌਰ ਸੈਕਟਰ -91 ਨਾਲ ਸਬੰਧਤ ਹੈ। ਦੋ ਹਫ਼ਤਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਹੁਣ, ਜ਼ਿਲ੍ਹੇ ਵਿੱਚ ਠੀਕ ਮਰੀਜ਼ਾਂ ਦੀ ਕੁੱਲ ਗਿਣਤੀ 8 ਹੋ ਗਈ ਹੈ।
ਪਿੰਡ ਜਵਾਹਰਪੁਰ ਦੀ ਸਥਿਤੀ ਸਬੰਧੀ ਵੇਰਵਾ ਦਿੰਦਿਆਂ ਡੀ.ਸੀ. ਨੇ ਦੱਸਿਆ ਕਿ ਹੁਣ ਤੱਕ ਪਿੰਡ ਨਾਲ ਸਬੰਧਤ ਕੁੱ ਲ 38 ਕੋਰੋਨਾ ਵਾਇਰਸ ਪਾਜੇਟਿਵ ਮਰੀਜ਼ ਹਨ ਅਤੇ ਇਹਨਾਂ ਵਿੱਚੋਂ 37 ਮਰੀਜ਼ਾਂ ਦਾ ਇਲਾਜ ਗਿਆਨ ਸਾਗਰ ਹਸਪਤਾਲ ਵਿੱਚ ਜਦਕਿ 1 ਦਾ ਇਲਾਜ ਪੀ.ਜੀ.ਆਈ. ਵਿੱਚ ਚਲ ਰਿਹਾ ਹੈ।