← ਪਿਛੇ ਪਰਤੋ
ਫਿਰੋਜ਼ਪੁਰ 20 ਅਪ੍ਰੈਲ 2020 : ਕੋਰੋਨਾ ਦੇ ਕਹਿਰ ਕਾਰਨ ਪੂਰਾ ਦੇਸ਼ ਲੌਕਡਾਊਨ ਹੈ, ਸਰਕਾਰ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਗੱਲ ਕਰ ਰਹੀ ਹੈ ਓਥੇ ਪੁਲੀਸ ਤੇ ਸਿਵਲ ਪ੍ਰ੍ਸ਼ਾਸ਼ਨ ਵੀ ਦੁਕਾਨਦਾਰਾਂ ਨੂੰ ਦੁਕਾਨਾਂ ਨਾ ਖੋਲਣ ਦੀ ਅਪੀਲ ਕਰ ਰਿਹਾ ਹੈ । ਪਰ ਫਿਰੋਜ਼ਪੁਰ ਵਿਚ ਦੁਕਾਨਦਾਰ ਆਪਣੀ ਮਰਜੀ ਨਾਲ ਦੁਕਾਨਾਂ ਖੋਲ ਰਹੇ ਹਨ ਅਤੇ ਇਹ ਦੁਕਾਨਦਾਰ ਪੁਲਿਸ ਨਾਲ ਬਹਿਸ ਵੀ ਕਰ ਰਹੇ ਹਨ। ਐਸਾ ਹੀ ਇੱਕ ਮਾਮਲਾ ਫਿਰੋਜ਼ਪੁਰ 'ਚ ਸਾਹਮਣੇ ਆਇਆ, ਜਦ ਫਿਰੋਜਪੁਰ ਵਿੱਚ ਬਾਜ਼ਾਰ ਬੰਦ ਕਰਵਾਉਣ ਗਈ ਪੁਲਿਸ ਉੱਤੇ ਦੁਕਾਨਦਾਰਾਂ ਨੇ ਹਮਲਾ ਕਰ ਦਿੱਤਾ। ਔਰਤਾਂ ਸਮੇਤ ਲੋਕਾਂ ਅਤੇ ਪੁਲਿਸ ਵ ਵਿਚਕਾਰ ਝੜਪ ਹੋ ਗਈ। ਜਾਣਕਾਰੀ ਅਨੁਸਾਰ ਕਰਫਿਊ ਦੇ ਕਾਰਨ ਥਾਣਾ ਸ਼ਹਿਰ ਦੀ ਪੁਲਿਸ ਫਿਰੋਜਪੁਰ ਦੇ ਸਿਰਕੀ ਬਾਜ਼ਾਰ ਵਿੱਚ ਦੁਕਾਨਾਂ ਬੰਦ ਕਰਵਾਉਣ ਗਈ ਸੀ । ਪਰ ਕੁਝ ਦੁਕਾਨਦਾਰ ਦੁਕਾਨਾਂ ਬੰਦ ਕਰਨ ਦੀ ਜਗ੍ਹਾ ਪੁਲਸ ਨਾਲ ਹੀ ਬਹਿਸ ਪਏ। ਇਹ ਸਾਰੀ ਝੜਪ ਕੈਮਰੇ ਵਿਚ ਕੈਦ ਹੋ ਗਈ। ਜਿਸ ਵਿਚ ਪੁਲਿਸ ਦੇ ਜੁਆਨ, ਬੰਦੇ ਅਤੇ ਜ਼ਨਾਨੀਆਂ ਦਿਖਾਈ ਦੇ ਰਹੀਆਂ ਹਨ। ਕੁਝ ਦੁਕਾਨਦਾਰਾਂ ਨੇ ਕਿਹਾ ਪੁਲਸ ਜਾਣਬੁਝ ਕੇ ਧੱਕਾ ਕਰ ਰਹੀ ਹੈ। ਜਦ ਪੁੱਛਿਆ ਗਿਆ ਕਿ ਕਰਫ਼ਿਊ ਦੀ ਪਾਲਣਾ ਕਿਉਂ ਨਹੀਂ ਕਰ ਰਹੇ ਤੁਸੀਂ? ਕੋਈ ਸਾਰਥਿਕ ਜੁਆਬ ਨਹੀਂ ਮਿਲਿਆ। ਥਾਣਾ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਕਰਫਿਊ ਦੇ ਦੌਰਾਨ ਕਿਸੇ ਨੂੰ ਵੀ ਦੁਕਾਨਾਂ ਖੋਲ੍ਹਣ ਤੋਂ ਮਨਾ ਹੈ ਤਾਂ ਕਿ ਸੋਸ਼ਲ ਡਿਸਟੇਂਸ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਚਲਦੇ ਕੁੱਝ ਦੁਕਾਨਦਾਰਾਂ ਨੇ ਸਿਟੀ ਬਾਜ਼ਾਰ ਵਿੱਚ ਆਪਣੀਆਂ ਦੁਕਾਨਾਂ ਖੋਲ ਰਹੇ ਸੀ ਜਿਵੇਂ ਹੀ ਪੁਲਿਸ ਵਿੱਚ ਉਨ੍ਹਾਂ ਨੂੰ ਦੁਕਾਨਾਂ ਬੰਦ ਕਰਣ ਲਈ ਕਿਹਾ ਤਾਂ ਉਹ ਪੁਲਿਸ ਨਾਲ ਹੱਥੋਪਾਈ ਹੋਣ ਲੱਗੇ ਪੁਲਿਸ ਅਤੇ ਦੁਕਾਨਦਾਰਾਂ ਵਿੱਚ ਝੜਪ ਦੌਰਾਨ ਕੁੱਝ ਔਰਤਾਂ ਨੇ ਵੀ ਪੁਲਿਸ ਉੱਤੇ ਹਮਲਾ ਕੀਤਾ। ਥਾਣਾ ਸਿਟੀ ਦੇ ਮੁਖੀ ਮਨੋਜ ਕੁਮਾਰ ਨੇ ਕਿਹਾ ਕੇ ਇਹ ਲੋਕ ਵਾਰ ਵਾਰ ਦੁਕਾਨਾਂ ਖੋਲ ਰਹੇ ਸੀ ਅਤੇ ਸਰਕਾਰ ਦੇ ਹੁਕਮਾਂ ਦਾ ਪਾਲਣ ਨਹੀਂ ਕਰ ਰਹੇ। ਜਦੋਂ ਸਾਡੀ ਪੁਲਿਸ ਪਾਰਟੀ ਦੁਕਾਨਾਂ ਬੰਦ ਕਰਵਾਉਣ ਗਈ ਤਾਂ ਦੁਕਾਨਦਾਰਾਂ ਨੇ ਓਹਨਾ 'ਤੇ ਹਮਲਾ ਕਰ ਦਿੱਤਾ ।ਓਹਨਾ ਕਿਹਾ ਕੇ ਅਗਰ ਇਹ ਲੋਕ ਸਰਕਾਰ ਦਾ ਹੁਕਮ ਨਹੀਂ ਮੰਨਣਗੇ ਤਾਂ ਸਾਨੂੰ ਮਜ਼ਬੂਰਨ ਕਾਰਵਾਈ ਕਰਨੀ ਪਵੇਗੀ।
Total Responses : 265