ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 20 ਅਪ੍ਰੈਲ 2020: ਜ਼ਿਲਾ ਮੈਜਿਸਟਰੇਟ ਫ਼ਰੀਦਕੋਟ ਵੱਲੋਂ ਜ਼ਿਲੇ ਵਿੱਚ ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ 23 ਮਾਰਚ ਤੋਂ ਲਗਾਏ ਗਏ ਕਰਫ਼ਿਊ ਦੀ ਲਗਾਤਾਰਤਾ ਦੇ ਸਬੰਧ ਵਿੱਚ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਦੇ ਵਿਗਿਆਨੀਆਂ ਕਰਮਚਾਰੀਆਂ ਨੂੰ ਬੀਜਾਂ (ਝੋਨਾ ਅਤੇ ਮੱਕੀ )ਦੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵਿਕਰੀ ਲਈ ਕਰਫਿਊ ਤੋਂ ਛੋਟ ਦਿੱਤੀ ਹੈ।
ਜ਼ਿਲਾ ਮੈਜਿਸਟਰੇਟ ਸ਼੍ਰੀ ਕੁਮਾਰ ਸੋਰਭ ਰਾਜ ਨੇ ਦੱਸਿਆ ਕਿ ਜਿਲੇ ਦੇ ਨਾਗਰਿਕਾਂ ਨੂੰ ਮੁੱਢਲੀਆਂ ਸੇਵਾਵਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਫਰੀਦਕੋਟ ਨਾਲ ਸਬੰਧਤ ਕਰਮਚਾਰੀ (ਵਿਗਿਆਨੀ, ਸਹਾਇਕ ਸਟਾਫ ਅਤੇ ਡੀ.ਪੀ.ਐਲ.ਐਸ) ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਵਿਖੇ ਬੀਜ (ਝੋਨਾ ਅਤੇ ਮੱਕੀ) ਵੇਚਣ ਲਈ ਕਰਫਿਊ ਆਰਡਰ ਵਿੱਚ ਲਾਗੂ ਪਾਬੰਦੀਆਂ ਤੋਂ ਛੋਟ ਦਿੱਤੀ ਹੈ।
ਉਨਾ ਕਿਹਾ ਕਿ ਸਮੂਹ ਅਧਿਕਾਰੀ, ਕਰਮਚਾਰੀ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਸੁਰੱਖਿਅਤ ਸਫਾਈ ਅਭਿਆਸਾਂ ਦੀ ਪਾਲਣਾ ਕਰਨਗੇ। ਇਹ ਛੋਟ ਸਿਰਫ ਉਨਾਂ ਦੇ ਵਿਭਾਗ ਦੁਆਰਾ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਵਿਖਾਉਣ 'ਤੇ ਹੋਵੇਗੀ।