ਫੁੱਲਾਂ ਦੀ ਵਰਖਾ ਕਰ ਕੇ ਕੋਰੋਨਾ ਯੋਧਿਆਂ ਦਾ ਵਧਾਇਆ ਹੋਸਲਾ
ਹਰੀਸ਼ ਕਾਲੜਾ
ਨੂਰਪੁਰਬੇਦੀ, 20 ਅਪ੍ਰੈਲ 2020:ਗ੍ਰਾਮ ਪੰਚਾਇਤ ਨੂਰਪੁਰਬੇਦੀ ਨੇ ਕੋਰੋਨਾ ਦੇ ਖਿਲਾਫ਼ ਆਰੰਭੀ ਜੰਗ 'ਚ ਕੋਰੋਨਾ ਯੋਧਿਆਂ ਵਜੋਂ ਭੂਮਿਕਾ ਨਿਭਾਅ ਰਹੇ ਪੁਲਸ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਅੱਜ ਸਥਾਨਕ ਥਾਣੇ ਵਿਖੇ ਸਨਮਾਨ ਕੀਤਾ। ਇਸ ਮੌਕੇ ਨਗਰ ਪੰਚਾਇਤ ਨੂਰਪੁਰਬੇਦੀ ਦੇ ਸਾਬਕਾ ਪ੍ਰਧਾਨ ਮਾਸਟਰ ਜਗਨ ਨਾਥ ਭੰਡਾਰੀ ਨੇ ਡੀ.ਐੱਸ.ਪੀ. ਕੰਟਰੋਲ ਰੂਮ ਰੂਪਨਗਰ ਰਸ਼ਪਾਲ ਸਿੰਘ ਦਾ, ਪੰਜਾਬ ਕਾਂਗਰਸ ਦੇ ਸਕੱਤਰ ਅਸ਼ਵਨੀ ਸ਼ਰਮਾ ਨੇ ਐੱਸ.ਐੱਚ.ਓ. ਥਾਣਾ ਨੂਰਪੁਰਬੇਦੀ ਜਤਿਨ ਕਪੂਰ ਦਾ, ਪੰਚ ਮਹਿੰਦਰ ਸ਼ਾਹ ਨੇ ਨਾਇਬ ਤਹਿਸੀਲਦਾਰ-ਕਮ-ਐਗਜ਼ੀਕਿਊਟਿਵ ਮੈਜਿਸਟ੍ਰੇਟ ਨੂਰਪੁਰਬੇਦੀ ਹਰਿੰਦਰਜੀਤ ਸਿੰਘ ਦਾ ਤੇ ਨੂਰਪੁਰਬੇਦੀ ਦੀ ਸਰਪੰਚ ਮਨਜੀਤ ਕੌਰ ਨੇ ਬੀ.ਡੀ.ਪੀ.ਓ. ਨੂਰਪੁਰਬੇਦੀ ਹਰਿੰਦਰ ਕੌਰ ਦਾ ਸਿਰੋਪਾਓ ਭੇਂਟ ਕਰ ਕੇ ਸਨਮਾਨ ਕੀਤਾ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਾਸਟਰ ਭੰਡਾਰੀ ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਕਤ ਕੋਰੋਨਾ ਯੋਧਿਆਂ ਦੀ ਬਦੌਲਤ ਹੀ ਅਸੀਂ ਅਪਣੇ ਆਪਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੇ ਉਕਤ ਪੁਲਸ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਪਰ ਫੁੱਲਾਂ ਦੀ ਵਰਖਾ ਕਰ ਕੇ ਵੀ ਉਨ੍ਹਾਂ ਦਾ ਹੋਸਲਾ ਵਧਾਇਆ। ਇਸੇ ਤਰਾਂ ਲਾਇਨਜ਼ ਕਲੱਬ ਨੂਰਪੁਰਬੇਦੀ ਨੇ ਵੀ ਵੱਖਰੇ ਤੌਰ 'ਤੇ ਉਕਤ ਅਧਿਕਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਰਾਜੇਸ਼ ਚੌਧਰੀ, ਭੁਪਿੰਦਰ ਸਿੰਘ, ਡਾ. ਰਕੇਸ਼ ਢੰਡ ਤੇ ਡਾ. ਮਹਿੰਦਰਪਾਲ ਆਦਿ ਹਾਜ਼ਰ ਸਨ। ਅਧਿਕਾਰੀਆਂ ਨੇ ਕੋਰੋਨਾ ਦੇ ਸਕੰਟ 'ਚ ਅਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਹਾਜ਼ਰੀਨ ਨੂੰ ਭਰੌਸਾ ਦਿੱਤਾ।