← ਪਿਛੇ ਪਰਤੋ
ਬਾਹਰਲੇ ਜ਼ਿਲ੍ਹੇ ਤੋਂ ਲੇਬਰ ਜਾਂ ਕੰਬਾਈਨ ਲਿਆਉਣ ਤੋਂ ਪਹਿਲਾਂ ਬਲਾਕ ਖੇਤੀਬਾੜੀ ਅਫ਼ਸਰ ਦੀ ਮਨਜੂਰੀ ਜ਼ਰੂਰੀ ਨਵਾਂਸ਼ਹਿਰ, 20 ਅਪਰੈਲ- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ‘ਦ ਐਪੀਡੈਮਿਕ ਡਿਜ਼ੀਜ਼ ਐਕਟ 1897’ ਤਹਿਤ ਜ਼ਿਲ੍ਹੇ ’ਚ ਕੋਵਿਡ-19 ਦੀ ਰੋਕਥਾਮ ਲਈ ਕਾਪੀਆਂ ਤੇ ਕਿਤਾਬਾਂ ਦੀ ਸਪਲਾਈ ਦਾ ਫੈਸਲਾ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਵਾਪਸ ਲੈ ਲਿਆ ਗਿਆ ਹੈ ਜੋ ਕਿ 21 ਅਪਰੈਲ ਤੋਂ ਲਾਗੂ ਹੋਣਾ ਸੀ। ਇਸ ਦੇ ਨਾਲ ਹੀ ਖੇਤੀਬਾੜੀ ਉਪਕਰਣਾਂ ਨਾਲ ਸਬੰਧਤ ਦੁਕਾਨਾਂ ਦੇ ਸਮੇਂ ’ਚ ਚਾਲੂ ਸੀਜ਼ਨ ਦੇ ਮੱਦੇਨਜ਼ਰ ਵਾਧਾ ਕਰਦੇ ਹੋਏ ਇਹ ਸਮਾਂ 6 ਤੋਂ 11 ਵਜੇ ਤੱਕ ਰੱਖਿਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਦੇ ਨਾਲ ਹੀ ਜ਼ਿਲ੍ਹੇ ’ਚ ਬਾਹਰੋਂ ਕੰਬਾਇਨ ਜਾਂ ਲੇਬਰ ਲਿਆਉਣ ਵਾਲੇ ਕਿਸਾਨ ਲਈ ਪਹਿਲਾਂ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਤੋਂ ਅਗਾਊਂ ਮਨਜੂਰੀ ਲੈਣੀ ਲਾਜ਼ਮੀ ਹੋਵੇਗੀ ਤਾਂ ਜੋ ਸਬੰਧਤ ਵਿਅਕਤੀਆਂ ਦੀ ਜ਼ਿਲ੍ਹੇ ’ਚ ਦਾਖਲ ਹੋਣ ਤੋਂ ਪਹਿਲਾਂ ਸਿਹਤ ਜਾਂਚ ਹੋ ਸਕੇ। ਬਲਾਕ ਖੇਤੀਬਾੜੀ ਦਫ਼ਤਰ ਰੋਜ਼ਾਨਾ ਆਪਣੇ ਵੱਲੋਂ ਦਿੱਤੀ ਮਨਜ਼ੂਰੀ ’ਤੇ ਜ਼ਿਲ੍ਹੇ ’ਚ ਦਾਖਲ ਕੰਬਾਈਨ ਜਾਂ ਲੇਬਰ ਬਾਰੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੂਚਿਤ ਕਰੇਗਾ।
Total Responses : 265