ਅਸ਼ੋਕ ਵਰਮਾ
ਬਠਿੰਡਾ,20 ਅਪਰੈਲ 2020: ਅੱਧੀ ਦਰਜਨ ਵਿਅੰਗ ਪੁਸਤਕਾਂ, ਜਿਨਾਂ ਵਿੱਚ ,ਕਾਕਾ ਵਿਕਾਊ ਹੈ, ‘ਫੂਕ ਸ਼ਾਸਤਰ ਜ਼ਿੰਦਾਬਾਦ‘ ‘ਆਪਾਂ ਕੀ ਲੈਣਾ‘ ‘ਜ਼ਿੰਦਗੀ ਦੇ ਗੀਤ‘ ‘ਗੋਡੇ ਕੁੱਟ ਤੇ ਮੌਜਾਂ ਲੁੱਟ‘ ਆਦਿ ਦੇ ਰਚੇਤਾ ਤੇ ਪ੍ਰਸਿੱਧ ਵਿਅੰਗ ਲੇਖਕ ਪਿ੍ਰੰਸੀਪਲ ਬਲਦੇਵ ਸਿੰਘ ਆਜ਼ਾਦ (66) ਦੇ ਸਦੀਵੀ ਵਿਛੋੜੇ ਤੇ ਵੱਖ ਵੱਖ ਸਾਹਿਤਕ ਧਿਰਾਂ ਨੇੇ ਦੁੱਖ ਪ੍ਰਗਟ ਕੀਤਾ ਹੈ।
ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਅਤੇ ਜਨਰਲ ਸਕੱਤਰ ਭੁਪਿੰਦਰ ਸੰਧੂ ਅਨੁਸਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ ਸੁਖਦੇਵ ਸਿਰਸਾ ,ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਕਾਨੂੰਨੀ ਸਲਾਹਕਾਰ ਕੰਵਲਜੀਤ ਕੁਟੀ ,ਵਿੱਤ ਸਕੱਤਰ ਦਵੀ ਸਿੱਧੂ ,ਪਰਵਾਸੀ ਵਿਅੰਗ ਲੇਖਕ ਮੰਗਤ ਕੁਲਜਿੰਦ, ਕਾਰਜਕਾਰਨੀ ਮੈਂਬਰਾਂ ਰਾਜਦੇਵ ਕੌਰ ਸਿੱਧੂ, ਸੁਖਵੀਰ ਕੌਰ ਸਰਾਂ, ਅਮਰਜੀਤ ਜੀਤ, ਜਗਨਨਾਥ ,ਗੁਰਮੀਤ ਖੋਖਰ, ਭੁਪਿੰਦਰ ਜੈਤੋ, ਬਲਵਿੰਦਰ ਬਾਘਾ, ਹਰਜੀਤ ਕਮਲ ਗਿੱਲ, ਰਾਮਦਿਆਲ ਸਿੰਘ ਸੇਖੋਂ, ਗੁਰਸੇਵਕ ਚੁੱਘੇ ਤੋਂ ਇਲਾਵਾ ਸਾਹਿਤ ਅਤੇ ਸੱਭਿਆਚਾਰਕ ਮੰਚ (ਰਜਿ) ਬਠਿੰਡਾ ,ਸਾਹਿਤ ਜਾਗਰਤੀ ਸਭਾ ਬਠਿੰਡਾ, ਸਾਹਿਤ ਸਭਾ ਰਾਮਪੁਰਾ ਫੂਲ, ਸਾਹਿਤ ਸਭਾ ਭਾਈ ਰੂਪਾ ,ਪੇਂਡੂ ਸਾਹਿਤ ਸਭਾ ਬਾਲਿਆਂਵਾਲੀ, ਦਮਦਮਾ ਸਾਹਿਤ ਸਭਾ ਤਲਵੰਡੀ ਸਾਬੋ ਅਤੇ ਪੰਜਾਬੀ ਸਾਹਿਤ ਸਭਾ ਗੋਨਿਆਣਾ ਮੰਡੀ ਦੇ ਆਗੂਆਂ ਕ੍ਰਮਵਾਰ ਕਹਾਣੀਕਾਰ ਅਤਰਜੀਤ, ਪਿ੍ਰੰਸੀਪਲ ਜਗਦੀਸ਼ ਘਈ, ਹਰਭਜਨ ਸੇਲਬਰਾਹ, ਕੁਲਦੀਪ ਚਿਰਾਗ, ਜੀਤ ਸਿੰਘ ਚਹਿਲ ,ਜਨਕ ਰਾਜ ਜਨਕ ,ਜਸਵੰਤ ਜਸ ਨੇ ਪਿ੍ਰੰਸੀਪਲ ਬਲਦੇਵ ਸਿੰਘ ਆਜ਼ਾਦ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਵਿਅੰਗ ਸਾਹਿਤ ਲਈ ਨਾ ਪੂਰਨ ਯੋਗ ਘਾਟਾ ਦੱਸਿਆ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ ।
ਦੱਸਣਯੋਗਹੈ ਕਿ ਬਲਦੇਵ ਸਿੰਘ ਅਜਾਦ ਆਮ ਆਦਮੀ ਪਾਰਟੀ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਜਿਲਾ ਇੰਚਾਰਜ ਵੀ ਸਨ ਤੇ ਉਨਾਂ ਨੇ ਲੰਘੀਆਂ ਵਿਧਾਨ ਸਭਾ ,ਚ ਮਲੋਟ ਹਲਕੇ ਤੋਂ ਚੋਣ ਵੀ ਲੜੀ ਸੀ ਪਰ ਸਿਆਸਤ ਉਨਾਂ ਨੂੰ ਰਾਸ ਨਹੀਂ ਆਈ ।