ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 21 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਪੂਰਾ ਭਾਰਤ ਲਾਕਡਾਊਨ ਹੈ ਤੇ ਇਸ ਬਿਮਾਰੀ ਨੂੰ ਹਰਾਉਣ ਲਈ ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਪੱਤਰਕਾਰ ਭਾਈਚਾਰਾ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬੀਤੇ ਦਿਨੀਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਸਿੰਘ ਨੂੰ ਪੁਲਿਸ ਵੱਲੋਂ ਚੁੱਕ ਕੇ ਥਾਣੇ ਲਿਜਾਇਆ ਗਿਆ ਤੇ ਪੱਤਰਕਾਰ ਦੀ ਪੁਲਿਸ ਨੇ ਗੱਲ ਤੱਕ ਨਹੀ ਸੁਣੀ।
ਇਸ ਗੱਲ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰੇਸ਼ ਸੇਠੀ,ਪ੍ਰੇਮ ਪਾਸੀ, ਜਗਤਾਰ ਦੁਸਾਂਝ, ਗੁਰਜੀਤ ਰੋਮਾਣਾ, ਸੂਰਜ ਪ੍ਰਕਾਸ਼ ਅਤੇ ਦੇਵਾਨੰਦ ਸ਼ਰਮਾ ਨੇ ਕਿਹਾ ਦਵਿੰਦਰਪਾਲ ਸਿੰਘ ਨੂੰ ਥਾਣੇ ਵਿੱਚ ਲਿਜਾ ਕੇ ਉਸਦੀ ਬੇਇਜਤੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਨੌਕਰੀ ਤੋ ਮੁਅੱਤਲ ਕਰਨਾ ਚਾਹੀਦਾ ਹੈ। ਰਾਕੇਸ਼ ਸ਼ਰਮਾ, ਗਗਨਦੀਪ ਸਿੰਘ ਨੇ ਕਿਹਾ ਪੱਤਰਕਾਰ ਦਵਿੰਦਰ ਸਿੰਘ ਆਪਣੇ ਦਫਤਰ ਜਾ ਰਿਹਾ ਸੀ ਤੇ ਉਨ੍ਹਾਂ ਦੇ ਗੱਲ ਵਿੱਚ ਸ਼ਨਾਖਤੀ ਕਾਰਡ ਪਾਇਆ ਹੋਇਆ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਤਾਂ ਵੀ ਥਾਣੇ ਲਿਜਾ ਕੇ ਸ਼ਰਮਨਾਕ ਕੀਤਾ।
ਉਨ੍ਹਾਂ ਕਿਹਾ ਪੁਲਿਸ ਕਰਮਚਾਰੀ ਤੇ ਜਲਦ ਜਲਦ ਤੋ ਕਾਰਵਾਈ ਹੋਣੀ ਚਾਹੀਦੀ ਹੈ। ਤਰਸ਼ੇਮ ਚੋਪੜਾ, ਸੁਖਜਿੰਦਰ ਸਹੋਤਾ ਨੇ ਕਿਹਾ ਜੇਕਰ ਪੱਤਰਕਾਰ ਦਵਿੰਦਰਪਾਲ ਸਿੰਘ ਨੂੰ ਇਨਸਾਫ ਨਾ ਮਿਲਿਆ ਤਾਂ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ ਜਾਵੇਗਾ। ਉਨਾਂ ਕਿਹਾ ਇਹ ਮਹਾਂਮਾਰੀ ਦੇ ਖਿਲਾਫ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦਾ ਯੋਗਦਾਨ ਹੈ ਉੱਥੇ ਹੀ ਪੱਤਰਕਾਰ ਭਾਈਚਾਰਾ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਤੇ ਪਰਵਿੰਦਰ ਸਿੰਘ ਕੰਧਾਰੀ,ਮਨਪ੍ਰੀਤ ਸਿੰਘ ਸੰਧੂ, ਰਵੀ,ਰਾਜੇਸ਼ ਬਾਗੜੀ ਨੇ ਇਸ ਮਾਮਲੇ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ।