-ਮੀਡੀਆ ਸਮਾਜ ਦਾ ਅਹਿਮ ਹਿੱਸਾ, ਜਾਨ ਜ਼ੋਖ਼ਮ ਵਿੱਚ ਪਾ ਕੇ ਦੇ ਰਹੇ ਸੇਵਾਵਾਂ-ਡਿਪਟੀ ਕਮਿਸ਼ਨਰ
ਲੁਧਿਆਣਾ, 21 ਅਪ੍ਰੈਲ -ਮੁੰਬਈ ਵਿੱਚ ਵੱਡੀ ਗਿਣਤੀ ਵਿੱਚ ਮੀਡੀਆ ਕਰਮੀਆਂ ਦੇ ਕੋਵਿਡ 19 ਪਾਜ਼ੀਟਿਵ ਪਾਏ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ•ਾ ਪ੍ਰਸਾਸ਼ਨ ਲੁਧਿਆਣਾ ਨੇ ਜ਼ਿਲ੍ਹਾਂ ਲੁਧਿਆਣਾ ਨਾਲ ਸੰਬੰਧਤ ਮੀਡੀਆ ਕਰਮੀਆਂ ਦੇ ਵੀ ਰੈਪਿਡ ਟੈਸਟ ਕਰਾਉਣ ਦਾ ਫੈਸਲਾ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਮੀਡੀਆ ਕਰਮੀ ਸਾਡੇ ਸਮਾਜ ਦਾ ਬਹੁਤ ਅਹਿਮ ਹਿੱਸਾ ਹਨ। ਮੌਜੂਦਾ ਕਰਫਿਊ/ਲੌਕਡਾਊਨ ਵਿੱਚ ਲੋਕਾਂ ਤੱਕ ਹਰ ਤਰ੍ਹਾਂ ਸੂਚਨਾ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਇਨ੍ਹਾਂ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਮੀਡੀਆ ਕਰਮੀ ਰੋਜ਼ਾਨਾ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਕਵਰੇਜ਼ ਕਰ ਰਹੇ ਹਨ, ਇਸੇ ਕਰਕੇ ਹੀ ਜ਼ਿਲ੍ਹਾ ਪ੍ਰਸਾਸ਼ਨ ਨੇ ਮੀਡੀਆ ਕਰਮੀਆਂ ਦੇ ਇਹ ਟੈਸਟ ਕਰਾਉਣ ਦਾ ਫੈਸਲਾ ਕੀਤਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜਿਹੜੇ ਮੀਡੀਆ ਕਰਮੀਆਂ ਨੂੰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਵੱਲੋਂ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਸਥਾਨਕ ਸਿਵਲ ਹਸਪਤਾਲ, ਲੁਧਿਆਣਾ ਦੇ ਕਮਰਾ ਨੰਬਰ 18 ਵਿੱਚ ਜਾ ਕੇ ਆਪਣਾ ਇਹ ਟੈੱਸਟ ਕਰਵਾ ਸਕਦੇ ਹਨ। ਸਮਾਜਿਕ ਦੂਰੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਰੋਜ਼ਾਨਾ 50 ਤੋਂ 100 ਮੀਡੀਆ ਕਰਮੀਆਂ ਦੇ ਟੈੱਸਟ ਕਰਵਾਏ ਜਾਣਗੇ। ਇਹ ਟੈੱਸਟ ਕਰਫਿਊ ਪਾਸਾਂ ਦੇ ਕ੍ਰਮ ਨੰਬਰ ਅਨੁਸਾਰ ਹੀ ਕਰਵਾਏ ਜਾਣਗੇ।
ਸ੍ਰੀ ਅਗਰਵਾਲ ਨੇ ਮੀਡੀਆ ਕਰਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਆਪਣੇ ਆਪ ਅਤੇ ਪਰਿਵਾਰਾਂ ਨੂੰ ਬਚਾਉਣ ਲਈ ਕੋਸ਼ਿਸ਼ ਕਰਨ ਕਿ ਆਪਣੇ ਘਰਾਂ ਜਾਂ ਅਦਾਰਿਆਂ ਅੰਦਰ ਬੈਠ ਕੇ ਹੀ ਰਿਪੋਰਟਿੰਗ ਕੀਤੀ ਜਾਵੇ।