ਹਰਿੰਦਰ ਨਿੱਕਾ
- ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵਿਭਾਗ ਵੱਲੋਂ ਲਗਾਏ ਗੋਲ ਚੱਕਰਾਂ ਵਿਚ ਹੀ ਖੜ੍ਹਨ ਮਰੀਜ਼
ਬਰਨਾਲਾ, 21 ਅਪਰੈਲ 2020 - ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਹਰ ਜ਼ਰੂਰੀ ਕਦਮ ਚੁੱਕਿਆ ਜਾ ਰਿਹਾ ਹੈ। ਡਾ. ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਬਚਾਅ ਦੀ ਇਸ ਮੁਹਿੰਮ ਵਿੱਚ ਹਰ ਇਕ ਨਾਗਰਕਿ ਨੂੰ ਆਪਣੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਦੀ ਓ.ਪੀ.ਡੀ. ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖੇ ਜਾਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਵੱਖ ਵੱਖ ਸੰਸਥਾਵਾਂ ਵਿਚ ਲੋੜੀਂਦੀ ਦੂਰੀ ’ਤੇ ਗੋਲ ਚੱਕਰ ਬਣਵਾਏ ਗਏ ਹਨ ਤਾਂ ਜੋ ਮਰੀਜ਼ ਦੂਰੀ ’ਤੇ ਹੀ ਖੜ੍ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਵਿੰਗ ਵੱਲੋਂ ਵਿਸ਼ੇਸ਼ ਰੂਪ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਸਮੇਂ ਸਮੇਂ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਹਸਪਤਾਲਾਂ ਵਿੱਚ ਇਕੱਠ ਨਾ ਕੀਤਾ ਜਾਵੇ ਤੇ ਓ.ਪੀ.ਡੀ. ਦੌਰਾਨ ਕਤਾਰ ਵਿੱਚ ਖੜੇ ਰਹਿਣ ਦੌਰਾਨ ਹਰੇਕ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ, ਖਾਂਸੀ ਕਰਦੇ ਜਾਂ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਢੱਕ ਕੇ , ਕਿਸੇ ਵੀ ਵਿਅਕਤੀ ਨੂੰ ਗਲੇ ਨਾ ਮਿਲੋ ਅਤੇ ਹੱਥ ਨਾ ਮਿਲਾਓ ਅਤੇ ਦੂਜੇ ਵਿਅਕਤੀਆਂ ਦੁਆਰਾ ਵਰਤੀਆਂ ਗਈਆਂ ਆਮ ਵਰਤੋ ਵਾਲੀਆਂ ਚੀਜਾਂ ਛੂਹਣ ਤੋਂ ਪਰਹੇਜ ਕਰੋ। ਜੇਕਰ ਛੂਹ ਵੀ ਲਿਆ ਤਾਂ ਬਾਅਦ ਵਿੱਚ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋ ਲਏ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਕਾਲ ਸੈਂਟਰ ਅਧੀਨ 011 2397 8046 ਅਤੇ ਜ਼ਿਲ੍ਹਾ ਕੰਟਰੋਲ ਅਧੀਨ 01679-234777, 98721-95649, 76528-95649,99153-05649 ਨੰਬਰ ਜਾਰੀ ਕੀਤਾ ਗਿਆ ਹੈ।