ਪਰਵਿੰਦਰ ਸਿੰਘ ਕੰਧਾਰੀ
- ਸ਼ਰਾਬ ਦੇ ਸਟਾਕ ਦੀ ਗਿਣਤੀ ਕਰਨ ਸਮੇਂ ਠੇਕਿਆਂ ਦੇ ਸ਼ਟਰ ਬੰਦ ਰੱਖੇ ਜਾਣਗੇ : ਕੁਮਾਰ ਸੌਰਭ ਰਾਜ
ਫਰੀਦਕੋਟ, 21 ਅਪ੍ਰੈਲ,2020 - ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਜ਼ਿਲ੍ਹੇ ਵਿਚ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ 23 ਮਾਰਚ 2020 ਨੂੰ ਲਗਾਏ ਕਰਫਿਊ ਦੀ ਲਗਾਤਾਰਤਾ ਵਿਚ ਸਹਾਇਕ ਆਬਕਾਰੀ ਤੇ ਕਰ ਕਮਿਸ਼ਨ ਫਰੀਦਕੋਟ ਵੱਲੋਂ ਪ੍ਰਾਪਤ ਬੇਨਤੀ ਦੇ ਆਧਾਰ ਤੇ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਠੇਕਿਆਂ ਤੇ ਪਏ ਸਾਲ 2019-20 ਦੇ ਸ਼ਰਾਬ ਦੇ ਸਟਾਕ ਦੀ ਗਿਣਤੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਠੇਕਿਆਂ ਦੇ ਸ਼ਰਾਬ ਦੇ ਸਟਾਕ ਦੀ ਗਿਣਤੀ ਮਿਤੀ 22-04-2020 ਤੋਂ 26-04-2020 ਤੱਕ ਜੋਨ ਵਾਈਜ਼ ਕੀਤੀ ਜਾਵੇਗੀ। ਮਿਤੀ 22 ਅਪ੍ਰੈਲ ਨੂੰ ਫਰੀਦਕੋਟ ਜੋਨ-1 ਵਿਚ ਸਾਦਿਕ ਚੌਂਕ,ਪੁਰਾਣੀ ਜੇਲ੍ਹ, ਨਿਊ ਕੈਂਟ ਰੋਡ,ਨੇੜੇ ਐਸ ਕੇ ਸੈਲਰ,ਅਰਾਈਆ ਵਾਲਾ, ਝੋਟੀਵਾਲਾ,ਮਿੱਡੂਮਾਨ, ਜੰਡ ਵਾਲਾ, ਘੁਗਿਆਣਾ, ਮਿਤੀ 23 ਅਪ੍ਰੈਲ ਨੂੰ ਕੋਟਕਪੂਰਾ ਰੋਡ, ਚਹਿਲ ਚੌਂਕ,ਵੀਰੇਵਾਲਾ, ਨੇੜੇ ਗਾਰਡਨਵਿਊ ਰਿਜੋਰਟ, ਚਹਿਲ,ਧੂੜਕੋਟ, ਭਾਣਾ ਅਤੇ ਕੋਟਸੁਖੀਆ, ਮਿਤੀ 24 ਅਪ੍ਰੈਲ ਨੂੰ ਕੋਟਕਪੂਰਾ ਕੋਨ-1 ਵਿਚ ਲੱਕੜ ਮੰਡੀ,ਨਵਾਂ ਬੱਸ ਸਟੈਂਡ,ਫਰੀਦਕੋਟ ਰੋਡ, ਸੰਧਵਾਂ, ਸਿੱਖਾਂਵਾਲਾ, ਸਿਰਸੜੀ,ਬੀੜ ਸਿੱਖਾਂਵਾਲਾ ਅਤੇ ਨੱਥੇਵਾਲਾ, ਮਿਤੀ 25 ਅਪ੍ਰੈਲ ਨੂੰ ਕੋਟਕਪੂਰਾ ਜੋਨ 6 ਵਿਚ ਸੁਰਗਾਪੁਰੀ,ਮੁਕਤਸਰ ਰੋਡ, ਫੈਕਟਰੀ ਰੋਡ, ਕੋਠੇ ਵੜਿੰਗ, ਖਾਰਾ, ਵਾੜਾ ਦਰਾਕਾ, ਵਾਂਦਰ ਜਟਾਣਾ ਅਤੇ ਚੱਕ ਕਲਿਆਣ, ਅਤੇ ਮਿਤੀ 26 ਅਪ੍ਰੈਲ ਨੁੰ ਜੈਤੋ ਜੋਨ-1 ਵਿਚ ਦਾਣਾ ਮੰਡੀ, ਬੱਸ ਸਟੈਂਡ, ਪਿੰਡ ਜੈਤੋ, ਟਿੱਬੀ ਸਾਹਿਬ ਰੋਡ, ਦਲ ਸਿੰਘ ਵਾਲਾ, ਸੇਢਾ ਸਿੰਘ ਵਾਲਾ, ਝੱਖੜ ਵਾਲਾ, ਬਾਜਾਖਾਨਾ-1, ਬਾਜਾਖਾਨਾ-2, ਅਜਿੱਤ ਗਿੱਲ, ਡੋਡ ਅਤੇ ਲੰਭਵਾਲੀ ਹਨ।
ਸ਼ਰਾਬ ਦੇ ਸਟਾਕ ਦੀ ਗਿਣਤੀ ਕਰਨ ਸਮੇਂ ਠੇਕਿਆਂ ਦੇ ਸ਼ਟਰ ਬੰਦ ਰੱਖੇ ਜਾਣਗੇ।
ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਭਾਰਤ ਸਰਕਾਰ, ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹੁਕਮਾਂ ਦੀ ਇੰਨ ਬਿੰ ਨ ਪਾਲਣਾ ਸਕੀਨੀ ਬਣਾਈ ਜਾਵੇਗੀ ਅਤੇ ਸ਼ਰਾਬ ਦੇ ਸਟਾਕ ਦੀ ਗਿਣਤੀ ਕਰਦੇ ਸਮੇਂ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇਗੀ।ਇਸ ਤੋਂ ਇਲਾਵਾ ਸਟਾਕ/ਸ਼ਰਾਬ ਦੀ ਗਿਣਤੀ ਦੌਰਾਨ ਕਿਸੇ ਵਿਅਕਤੀ ਨੂੰ ਸ਼ਰਾਬ ਸਪਲਾਈ ਕਰਨ ਜਾਂ ਹਦਾਇਤਾਂ ਦੀ ਉਲੰਘਣਾ ਦੀ ਕੋਈ ਸ਼ਿਕਾਇਤ ਇਸ ਦਫਤਰ ਦੇ ਧਿਆਨ ਵਿਚ ਆਉਂਦੀ ਹੈ ਤਾਂ ਦਿੱਤੀ ਹੋਈ ਪ੍ਰਵਾਨਗੀ ਬਿਨ੍ਹਾਂ ਕਿਸੇ ਅਗਾਊ ਨੋਟਿਸ ਦੇ ਰੱਦ ਕਰ ਦਿੱਤੀ ਜਾਵੇਗੀ ਅਤੇ ਦੋਸ਼ੀ ਕਰਮਚਾਰੀ/ਅਧਿਕ ਤਹਿਤ ਕਾਰਵਾਈ ਕੀਤੀ ਜਾਵੇਗੀ।ਸਟਾਕ ਦੀ ਗਿਣਤੀ ਸਮੇਂ ਠੇਕਿਆਂ ਦੇ ਸ਼ਟਰ ਬੰਦ ਰੱਖੇ ਜਾਣਗੇ।