ਅਸ਼ੋਕ ਵਰਮਾ
ਮਾਨਸਾ, 21 ਅਪ੍ਰੈਲ 2020 - ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਕਰੋਨਾ ਵਾਇਰ ਖਿਲਾਫ ਲੜਾਈ ਵਿਚ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ, ਮਾਨਸਾ ਦੀ ਸਹਾਇਤਾ ਲਈ ਅੱਗੇ ਆਇਆ ਹੈ। ਟੀਐਸਪੀਐਲ ਨੇ ਡਿਊਟੀ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਲਈ ਹੱਥਾਂ ਤੇ ਚੜਾਉਣ ਲਈ ਗਲੱਬਜ਼, ਮਾਸਕ ਅਤੇ ਹੋਰ ਜਰੂਰੀ ਵਸਤਾਂ ਪ੍ਰਦਾਨ ਕੀਤੀਆਂ ਹਨ।
ਇਸ ਦੇ ਨਾਲ ਹੀ ਥਰਮਲ ਪਲਾਂਟ ਦੇ ਨਜਦੀਕ ਪੈਂਦੇ ਪਿੰਡਾਂ ਵਿਚਲੇ ਮੁਢਲੇ ਸਿਹਤ ਕੇਂਦਰਾਂ, ਥਾਣਿਆਂ ਅਤੇ ਪੁਲਿਸ ਚੌਕੀਆਂ ਦੀ ਸਾਫ ਸਫਾਈ ਅਤੇ ਸੈਨੇਟਾਈਜ਼ ਕਰਕੇ ਸਵੱਛ ਬਣਾਇਆ ਜਾ ਰਿਹਾ ਹੈ। ਟੀਐਸਪੀਐਲ ਮਾਨਸਾ ਦੇ ਪਿੰਡ ਬਹਿਨੀਵਾਲ ਵਿੱਚ ਸਥਿਤ ਪ੍ਰਾਇਮਰੀ ਹੈਲਥ ਸੈਂਟਰ ਨੂੰ ਮੈਡੀਕਲ, ਪੈਰਾ ਮੈਡੀਕਲ ਸਟਾਫ ਅਤੇ ਲੈਬ ਸਹੂਲਤਾਂ ਨਾਲ ਸਹਾਇਤਾ ਦੇ ਰਿਹਾ ਹੈ ਅਤੇ ਸਟਾਫ ਲਈ ਮਾਸਕ ਅਤੇ ਦਸਤਾਨੇ ਦਿੱਤੇ ਹਨ ਤੇ ਅਹਾਤੇ ਦੀ ਸਫਾਈ ਵੀ ਕੀਤੀ ਹੈ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਸੀ.ਈ.ਓ. ਵਿਕਾਸ ਸਰਮਾ ਨੇ ਕੋਵਿਡ -19 ਦੇ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਪ੍ਰਤੀ ਕੰਪਨੀ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਕਿਹਾ,‘ਅਸੀਂ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਆਪਣੇ ਕਾਰਜ ਖੇਤਰ ਵਿਚ ਅਤੇ ਆਸ ਪਾਸ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ’। ਉਨਾਂ ਕਿਹਾ ਕਿ ਕੰਪਨੀ ਆਪਣੇ ਅਧਿਕਾਰੀਆਂ ਦੇ ਨਾਲ ਹੈ ਅਤੇ ਇਹ ਲੜਾਈ ਜਿੱਤਣ ਤੱਕ ਉਨਾਂ ਦੇ ਨਾਲ ਖੜੀ ਰਹੇਗੀ। ਉਨਾਂ ਕਿਹਾ ਕਿ ਟੀਐਸਪੀਐਲ ਹਰ ਢੰਗ ਨਾਲ ਦੇਸ਼ ਦੀ ਸੇਵਾ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਇਸੇ ਵੱਚਨਬੱਧਤਾ ਤਹਿਤ 12 ਹਜਾਰ ਤੋਂ ਵੱਧ ਲੋਕ: ਤੱਕ ਰਾਹਤ ਪਹੰੰਚਾਈ ਜਾ ਚੁੱਕੀ ਹੈ ਅਤੇ ਇਸ ਰਫਤਾਰ ਨੂੰ ਹੋਰ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਟੀਐਸਪੀਐਲ ਆਪਣੇ ਕਰਮਚਾਰੀਆਂ, ਕਾਰੋਬਾਰੀ ਭਾਈਵਾਲਾਂ, ਠੇਕੇਦਾਰਾਂ ਅਤੇ ਲਾਗਲੇ ਪਿੰਡ ਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਜਿਸ ਵਿਚ ਮਾਸਕ, ਸਾਬਣ , ਸੇਫਟੀ ਕਿੱਟਾਂ ਦੀ ਵੰਡ, ਜਨਤਕ ਥਾਵਾਂ ਤੇ ਪਿੰਡਾਂ ਨੂੰ ਰੋਗਾਣੂ-ਮੁਕਤ ਤੋਂ ਇਲਾਵਾ ਉਨਾਂ ਪਰਿਵਾਰਾਂ ਨੂੰ ਰਾਸ਼ਨ ਵੰਡਣਾ ਸ਼ਾਮਲ ਹੈ ਜੋ ਤਾਲਾਬੰਦੀ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ।