ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 21 ਅਪ੍ਰੈਲ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੇ ਵਿਸ਼ਵ ਅਤੇ ਭਾਰਤ ਵਿੱਚ ਫੈਲ ਚੁੱਕੀ ਹੈ ਤੇ ਭਾਰਤ ਵੀ ਇਸ ਬਿਮਾਰੀ ਕਾਰਨ ਲਾਕਡਾਊਨ ਹੈ। ਇਸ ਬਿਮਾਰੀ ਦੇ ਮੱਦੇਨਜ਼ਰ ਕਈਆਂ ਨੇ ਕੋਰੋਨਾ ਵਾਇਰਸ ਤੇ ਆਪਣੇ ਭਾਵ ਗਾਣੇ ਗਾ ਕੇ ਪੇਸ਼ ਕੀਤੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਦੇ ਸ਼ਹਿਰ ਫਰੀਦਕੋਟ ਦੇ ਸੀਨੀਅਰ ਪੱਤਰਕਾਰ ਅਮਨਦੀਪ ਲੱਕੀ ਵੱਲੋਂ ਵੀ ਕਰੋਨਾ ਦੇ ਮੱਦੇਨਜ਼ਰ ਇੱਕ ਗਾਣਾ ਗਾਇਆ ਜਿਸ ਨੂੰ ਲੋਕਾਂ ਦਾ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ ਇਹ ਗਾਣਾ ਪੰਜਾਬੀ ਗਾਇਕ ਹਰਿੰਦਰ ਸੰਧੂ ਨੇ ਲਿਖਿਆ ਹੈ।
ਇਸ ਗਾਣੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਲਾਇਨਾਂ ਹਨ ਜਿਵੇਂ ਇਸ ਗਾਣੇ ਵਿੱਚ ਲਾਇਨ ਹੈ ਮੈਨੂੰ ਮਿਲਣ ਆਵੀਂ ਨਾ ਹੁਣ ਕਹਿੰਦੀਆਂ ਨੇ ਸਖੀਆਂ ਭੈਣਾਂ, ਮੋਹ ਆਉਂਦਾ ਸਜਨਾਂ ਦਾ ਪਰ ਕੋਈ ਕਿਸਦੇ ਕੋਲ ਜਾਵੇ। ਇਸ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਮਜਬੂਰ ਕਰ ਦਿੱਤਾ ਤੇ ਬੰਦਾ ਇੱਕ ਦੂਜੇ ਨੂੰ ਹੁਣ ਮਿਲ ਵੀ ਨਹੀ ਸਕਦਾ।
ਕੁਝ ਸਮਾਜਸੇਵੀਆਂ ਨੇ ਕਿਹਾ ਅਸੀਂ ਅਮਨਦੀਪ ਲੱਕੀ ਨੂੰ ਪੱਤਰਕਾਰ ਦੇ ਰੂਪ ਵਿੱਚ ਪੱਤਰਕਾਰੀ ਕਰਦਿਆਂ ਦੇਖਿਆ ਸੀ ਪਰ ਗਾਉਂਦੇ ਪਹਿਲੀ ਵਾਰ ਦੇਖਿਆ। ਅਮਨਦੀਪ ਲੱਕੀ ਵੱਲੋਂ ਇਸ ਔਖੀ ਘੜੀ ਵਿੱਚ ਗਾਏ ਗਾਣੇ ਦੀ ਬਦੋਲਤ ਪੰਜਾਬੀ ਗਾਇਕ ਹਰਿੰਦਰ ਸੰਧੂ ਵੱਲੋਂ ਲਿਖੇ ਭਾਵ ਪੇਸ਼ ਕੀਤੇ ਹਨ ਜਿਸ ਦੀ ਸਮਾਜਸੇਵੀ ਪ੍ਰਿੰਸ ਕੁਮਾਰ , ਅਤੁਲ ਗੋਇਲ, ਗੁਰਪ੍ਰੀਤ ਸਿੰਘ , ਮਨਪ੍ਰੀਤ ਸਿੰਘ ਗਿੱਲ, ਰਮਨ ਚਾਵਲਾ ਅਤੇ ਬਖਸ਼ੀਸ਼ ਸਿੰਘ ਨੇ ਬਹੁਤ ਤਰੀਫ ਕੀਤੀ।