ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ : ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਯੰਗ ਬਲੱਡ ਕਲੱਬ (ਰਜਿ.) ਬਠਿੰਡਾ ਦੀ ਟੀਮ ਨੇ 20 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦਰਸ਼ਨ ਕੁਮਾਰ ਨੇ ਕਿਹਾ ਕਿ ਖ਼ੂਨਦਾਨੀਆਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਮੁਹੱਈਆ ਕਰਵਾਏ ਗਏ। ਜ਼ਿਕਰਯੋਗ ਹੈ ਕਿ 15 ਯੂਨਿਟ ਖੂਨ ਸਿਵਲ ਹਸਪਤਾਲ ਬਲੱਡ ਬੈਂਕ ਬਠਿੰਡਾ ਵਿਖੇ ਵੀ ਦਿੱਤਾ ਗਿਆ। ਹਸਪਤਾਲ ਵਿਖੇ ਦਿੱਤਾ ਗਿਆ ਇਹ ਖੂਨਦਾਨ ਉਨਾਂ ਥੈਲਸੀਮਕ ਬੱਚਿਆਂ ਲਈ ਦਿੱਤਾ ਗਿਆ ਹੈ, ਜਿਨਾਂ ਨੂੰ ਹਰ 15 ਦਿਨਾਂ ਬਾਅਦ ਖੂਨ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ 3 ਯੂਨਿਟ ਆਦੇਸ਼ ਹਸਪਤਾਲ ਤੇ 2 ਯੂਨਿਟ ਇਕ ਨਿਜੀ ਬਲੱਡ ਬੈਂਕ ’ਚ ਦਿੱਤਾ ਗਿਆ।
ਕਲੱਬ ਦੇ ਪ੍ਰਧਾਨ ਗੋਪਾਲ ਰਾਣਾ ਨੇ ਦੱਸਿਆ ਕਿ ਇਸ ਤਾਲਾਬੰਦੀ ਦੇ ਦੌਰਾਨ ਕਲੱਬ ਨੇ ਵੱਖ-ਵੱਖ ਬਲੱਡ ਬੈਂਕਾਂ ’ਚ ਹੁਣ ਤਕ 101 ਯੂਨਿਟ ਬਲੱਡ ਦੇ ਦਿੱਤਾ ਜਾ ਚੁੱਕਾ ਹੈ। ਉਨਾਂ ਇਹ ਵੀ ਦੱਸਿਆ ਕਿ ਇਹ ਖੂਨਦਾਨ ਦੀ ਸੇਵਾ ਭਵਿੱਖ ਵਿਚ ਵੀ ਇਸੇ ਤਰੀਕੇ ਨਾਲ ਜਾਰੀ ਰਹੇਗੀ। ਉਨਾਂ ਦੱਸਿਆ ਕਿ ਇਸ ਸੇਵਾ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਕਲੱਬ ਦੇ ਸਾਥੀ ਰਿਸ਼ੂ ਖੱਤਰੀ, ਬਹਾਦਰ ਸਿੰਘ, ਸੋਨੂ, ਰਾਜੇਸ਼, ਸਨੀ, ਬਬਲਾ, ਨੇਗੀ ਤੇ ਗੌਰਵ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਟੀਮ ਯੰਗ ਬਲੱਡ ਨੇ ਸਾਰੇ ਖੂਨਦਾਨੀਆਂ ਨੂੰ ਸਰਟੀਫ਼ਿਕੇਟ ਅਤੇ ਸ਼ੀਲਡ ਦੇ ਕੇ ਨਿਵਾਜ਼ਿਆ।