ਹਰੀਸ਼ ਕਾਲੜਾ
ਰੂਪਨਗਰ, 21 ਅਪ੍ਰੈਲ 2020 - ਕੋਵਿਡ- 19 ਸੰਬੰਧੀ ਟੈਸਟ ਲਿਬਰਲ ਤੋਰ ਤੇ ਕੀਤੀ ਜਾਵੇਗੀ।ਕੋਵਿਡ -19 ਦੀ ਜਿਲਾ ਰੂਪਨਗਰ ਦੀ ਸਥਿਤੀ ਬਾਰੇ ਸਿਵਲ ਸਰਜਨ ਰੂਪਨਗਰ ਡਾਕਟਰ ਐਚ.ਐਨ.ਸ਼ਰਮਾ ਨੇ ਦੱਸਿਆ ਕਿ ਜਿਲੇ ਵਿੱਚ ਹੁਣ ਤੱਕ 65 ਸੈਂਪਲ ਲਏ ਗਏ ਹਨ ਜਿਨਾਂ ਵਿੱਚੋਂ 63 ਸੈਂਪਲਾਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ ਜਿਹੜੇ 2 ਪਾਜੀਟਿਵ ਮਰੀਜ ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਜੇਰੇ ਇਲਾਜ ਸਨ, ਉਨਾਂ ਦੀ ਮੁਢਲੀ ਰਿਪੋਰਟ ਨੈਗੇਟਿਵ ਆ ਗਈ ਹੈ।ਅਗਲੇ ਪੜਾਅ ਦੇ ਸੈਂਪਲ ਅੱਜ ਭੇਜ ਦਿੱਤੇ ਗਏ ਹਨ।
ਜਿਲ੍ਹੇ ਵਿੱਚ ਕੋਵਿਡ -19 ਦੇ ਰੈਪਿਡ ਟੈਸਟ ਕਿੱਟਾਂ ਪ੍ਰਾਪਤ ਹੋ ਗਈਆਂ ਹਨ ਅਤੇ ਲੋੜੀਂਦੇ ਮਰੀਜਾਂ ਦਾ ਰੈਪਿਡ ਟੈਸਟ ਜਿਲੇ ਦੇ ਸਾਰੇ ਫਲੂ ਕਾਰਨਰਾਂ ਤੇ ਉਪੱਲਭਦ ਕਰਵਾ ਦਿੱਤਾ ਗਿਆ ਹੈ ।ਇਹ ਫਲੂ-ਕਾਰਨਰ ਸਿਵਲ ਹਸਪਤਾਲ ਰੂਪਨਗਰ,ਐਸ.ਡੀ.ਐਚ, ਨੰਗਲ,ਸ਼੍ਰੀ ਅਨੰਦਪੁਰ ਸਾਹਿਬ,ਸੀ.ਐਚ.ਸੀ-ਸ੍ਰੀ ਚਮਕੋਰ ਸਾਹਿਬ, ਮੋਰਿੰਡਾ,ਭਰਤਗੜ੍ਹ,ਨੂਰਪੁਰ ਬੇਦੀ,ਪੀ.ਐਚ.ਸੀ. ਕੀਰਤਪੁਰ ਸਾਹਿਬ,ਬੀ.ਬੀ.ਐਮ.ਬੀ.ਹਸਪਤਾਲ ਨੰਗਲ ਵਿਖੇ ਸਥਾਪਿਤ ਕੀਤੇ ਗਏ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਫਲੂ ਵਰਗੇ ਲੱਛਣ ਭਾਵ ਬੁਖਾਰ,ਖਾਂਸੀ ਅਤੇ ਸਾਹ ਦੀ ਤਕਲੀਫ ਹੋਵੇ ਤਾਂ ਉਹ ਇਨਾਂ ਸਥਾਪਿਤ ਫਲੂ ਕਾਰਨਰਾਂ ਤੇ ਤੁਰੰਤ ਸੰਪਰਕ ਕਰਨ। ਰੈਪਿਡ ਟੈਸਟ ਕਿੱਟ ਨੂੰ ਲਿਬਰਲ ਤੋਰ ਤੇ ਵਰਤੋਂ ਵਿੱਚ ਲਿਆਉਣ ਲਈ ਸਬੰਧਤ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਇਸ ਤੋਂ ਇਲਾਵਾ ਵੀ ਲੋਕਾਂ ਨੂੰ ਅਪੀਲ ਕੀਤੀ ਜਾਦੀਂ ਹੈ ਕਿ ਉਹ ਲੋੜ ਪੈਣ ਤੇ ਜਿਲਾ ਕੰਟਰੋਲ ਰੂਮ ਨੰਬਰ 112 ਅਤੇ 01881-227241 ਤੇ ਸੰਪਰਕ ਕਰਨ ਦੀ ਖੇਚਲ ਕਰਨ।