5 ਪਿੰਡ ਜਵਾਹਰਪੁਰ ਨਾਲ ਸਬੰਧਤ
ਐਸ ਏ ਐਸ ਨਗਰ, 21 ਅਪ੍ਰੈਲ 2020: ਸੰਪਰਕ ਟਰੇਸਿੰਗ ਅਤੇ ਨਮੂਨੇ ਲੈਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕੱਲ੍ਹ ਦੋ ਵਿਅਕਤੀਆਂ ਦੇ ਦੋ ਵਾਰ ਟੈਸਟ ਨੈਗਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਦਿੱਤੀ ਗਈ ਸੀ, ਪਰ ਅੱਜ ਕੋਰੋਨਾ ਵਾਇਰਸ ਲਈ ਟੈਸਟ ਦੋ ਵਾਰ ਨੈਗਟਿਵ ਪਾਏ ਜਾਣ ‘ਤੇ 6 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਛੇ ਵਿਅਕਤੀ ਪਿਛਲੇ ਦੋ ਹਫ਼ਤਿਆਂ ਤੋਂ ਗਿਆਨ ਸਾਗਰ ਹਸਪਤਾਲ ਵਿਖੇ ਦਾਖਲ ਸਨ।
ਡੀਸੀ ਨੇ ਅੱਗੇ ਦੱਸਿਆ ਕਿ ਇਨ੍ਹਾਂ 6 ਵਿਅਕਤੀਆਂ ਵਿਚੋਂ 5 ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਦਕਿ ਛੇਵਾਂ ਵਿਅਕਤੀ ਪਿੰਡ ਮੌਲੀ ਬੈਦਵਾਨ ਨਾਲ ਸਬੰਧਤ ਹੈ। ਇਨ੍ਹਾਂ ਵਿੱਚੋਂ 3 ਮਹਿਲਾਵਾਂ ਅਤੇ 3 ਪੁਰਸ਼ (ਸਮੇਤ ਇੱਕ 12 ਸਾਲ ਦਾ ਬੱਚਾ) ਹਨ।ਬਾਕੀ 61,43,43, 39, 47 ਉਮਰ ਵਰਗ ਦੇ ਹਨ।
ਇਨ੍ਹਾਂ ਵਿਅਕਤੀਆਂ ਦੇ ਠੀਕ ਹੋਣ ਨਾਲ, ਐਕਟਿਵ ਮਾਮਲਿਆਂ ਦੀ ਗਿਣਤੀ 46 ਹੋ ਗਈ ਹੈ ਅਤੇਲਠੀਕ ਹੋਏ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ 14 ਹੋ ਗਈ ਹੈ।