ਐਸ ਏ ਐਸ ਨਗਰ, 22 ਅਪ੍ਰੈਲ 2020: ਗੋਦਰੇਜ ਕੰਪਨੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਸਾਇਟੀ ਦੇ ਲੋੜਵੰਦ ਵਰਗਾਂ ਵਿਚ ਵੰਡਣ ਲਈ 2.50 ਲੱਖ ਰੁਪਏ ਦੇ ਸੁੱਕੇ ਰਾਸ਼ਨ ਦੇ 500 ਪੈਕੇਟ ਦਾਨ ਕੀਤਾ।
ਐਸ.ਡੀ.ਐਮ ਮੁਹਾਲੀ ਜਗਦੀਪ ਸਹਿਗਲ ਨੇ ਕੌਮੀ ਸੰਕਟ ਦੇ ਇਸ ਸਮੇਂ ਵਿੱਚ ਸੰਸਥਾ ਦੇ ਅੱਗੇ ਆਉਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਪੈਕਟਾਂ ਵਿਚ ਆਟਾ, ਚਾਵਲ, ਤੇਲ, ਨਮਕ, ਹਲਦੀ ਅਤੇ ਸਾਬਣ ਹੁੰਦੇ ਹਨ। ਕੰਪਨੀ ਦੇ ਨੁਮਾਇੰਦਿਆਂ ਨੇ ਜਲਦ ਹੀ ਹੋਰ 1500 ਪੈਕੇਟ ਦੇਣ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਐਚ.ਐਸ. ਪੰਨੂੰ, ਸਬ ਰਜਿਸਟਰਾਰ ਸ੍ਰੀ ਰਵਿੰਦਰ ਬਾਂਸਲ ਅਤੇ ਗੋਦਰੇਜ ਤੋਂ ਸ੍ਰੀ ਪੁਨੀਤ ਕੁਮਾਰ ਹਾਜ਼ਰ ਸਨ।