ਅਸ਼ੋਕ ਵਰਮਾ
ਬਠਿੰਡਾ, 22 ਅਪਰੈਲ 2020 - ਸਟੇਟ ਬੈਂਕ ਆਫ ਇੰਡੀਆ ਰਾਮਪੁਰਾ ਫੂਲ ਦੀ ਐਸਐਮਈ ਬਰਾਂਚ ਵੱਲੋਂ ਬੈਕ ’ਚ ਆਉਣ ਵਾਲੇ ਗਾਹਕਾਂ ਨੂੰ ਮਾਸਕ ਵੰਡੇ ਗਏ। ਇਸ ਮੌਕੇ ਬੈਂਕ ਸਟਾਫ ਵੱਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਅਤੇ ਹੱਥ ਧੋਣ ਦੀ ਮਹੱਤਤਾ ਤੋਂ ਇਲਾਵਾ ਸੋਸ਼ਲ ਡਿਸਟੈਸਿੰਗ ਬਾਰੇ ਜਾਗਰੂਕ ਵੀ ਕੀਤਾ ਗਿਆ।
ਬੈਂਕ ਦੇ ਚੀਫ ਮੈਨੇਜਰ ਅਸ਼ੋਕ ਕੁਮਾਰ ਬਾਂਸਲ ਦਾ ਕਹਿਣਾ ਸੀ ਕਿ ਇਸ ਔਖੀ ਘੜੀ ਦੌਰਾਨ ਆਮ ਲੋਕਾਂ ਵੱਲੋਂ ਆਪਣੇ ਪਰਿਵਾਰਾਂ ’ਚ ਰਹਿ ਕੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਮੌਕੇ ਆਉਣ ਵਾਲੇ ਗਾਹਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਰੋਨਾ ਵਾਇਰ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਅਰੋਗਿਆ ਸੇਤੂ ਐਪ ਇੰਸਟਾਲ ਕਰਨ।
ਬਾਂਸਲ ਨੇ ਕਿਹਾ ਕਿ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ, ਪੁਲਿਸ ਦਾ ਸਾਥ ਦੇਣ ਅਤੇ ਘਰਾਂ ਵਿਚੋਂ ਬਾਹਰ ਨਾ ਆਉਣ। ਉਨ੍ਹਾਂ ਕਿਹਾ ਕਿ ਇਹ ਵੇਲਾ ਲੋਕਾਂ ਦੀ ਮਦਦ ਕਰਨ ਦਾ ਹੈ ਅਤੇ ਸਭ ਤੋਂ ਵੱਡੀ ਮਦਦ ਮਾਸਕ ਦੀ ਹੈ ਜਿਸ ਨੂੰ ਪਹਿਨ ਕੇ ਲੋਕ ਮਹਾਂਮਾਰੀ ਤੋਂ ਬਚ ਸਕਦੇ ਹਨ। ਇਸ ਮੌਕੇ ਬੈਂਕ ਅਧਿਕਾਰੀ ਵਿਵੇਕ ਕੁਮਾਰ ਅਤਤੇ ਲਲਿਤ ਪ੍ਰਤਾਪ ਸਿੰਘ ਹਾਜਰ ਸਨ।