ਫਿਰੋਜ਼ਪੁਰ 23 ਅਪ੍ਰੈਲ 2020 : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਅਤੇ ਐੱਸਡੀਐੱਮ ਫਿਰੋਜ਼ਪੁਰ ਅਮਿਤ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸਬ ਤਹਿਸੀਲ ਤਲਵੰਡੀ ਭਾਈ ਦੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਵੱਲੋਂ ਪਿੰਡ ਵਾੜਾ ਭਾਈਕਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਥੇ ਜ਼ਿਕਰਯੋਗ ਹੈ ਕਿ ਪਿੰਡ ਵਾੜਾ ਭਾਈ ਕਾ ਵਿਖੇ ਬੀਤੇ ਦਿਨੀਂ ਕੋਰੋਨਾ ਪੌਜਟਿਵ ਮਰੀਜ਼ ਮਰਹੂਮ ਏਸੀਪੀ ਲੁਧਿਆਣਾ ਅਨਿਲ ਕੋਹਲੀ ਦਾ ਡਰਾਈਵਰ ਸੀ। ਪਰਮਜੋਤ ਸਿੰਘ ਦੇ ਕੋਰੋਨਾ ਪੌਜਟਿਵ ਆਉਣ ਤੇ ਪਿੰਡ ਭਾਈ ਕਾ ਵਾੜਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਦੇ ਬਾਹਰ ਆਪਣਾ 24 ਘੰਟੇ ਦਫਤਰ ਬਣਾਇਆ ਗਿਆ ਹੈ। ਪਿੰਡ ਵਾਸੀਆਂ ਨੂੰ ਜੇਕਰ ਕਿਸੇ ਵੀ ਕਿਸਮ ਸਬੰਧੀ ਜਾਂ ਕਿਸੇ ਵਸਤੂ ਦੀ ਜ਼ਰੂਰਤ ਹੁੰਦੀ ਹੈ ਤਾਂ ਪਿੰਡ ਵਾੜਾ ਭਾਈਕਾ ਵਿਖੇ ਸਥਿਤ ਬਣੇ ਆਰਜੀ ਦਫਤਰ ਵੱਲੋਂ ਲੋੜਵੰਦ ਵਿਅਕਤੀ ਦੀ ਜ਼ਰੂਰਤ ਪੂਰੀ ਕੀਤੀ ਜਾਂਦੀ ਹੈ। ਇਸ ਮੌਕੇ ਮਨੋਹਰ ਲਾਲ, ਕਾਨੂੰਨਗੋ ਜੋਗਿੰਦਰ ਸਿੰਘ, ਪਟਵਾਰੀ ਸੁਖਵੰਤ ਸਿੰਘ ਸੰਧੂ, ਪਟਵਾਰੀ ਗੁਰਮੇਜ ਸਿੰਘ, ਪਟਵਾਰੀ ਜਗਨੰਦਨ ਸਿੰਘ ਆਦਿ ਸਟਾਫ ਹਾਜ਼ਰ ਸੀ।