ਆਈਐਸਬੀ, ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਨਿੱਜੀ ਸੁਰੱਖਿਆ ਉਪਕਰਣਾਂ ਭੇਟ, ਵਿਸ਼ਵਾਸ ਫਾਊਂਡੇਸ਼ਨ ਵੱਲੋਂ ਰਾਸ਼ਨ ਦੇ ਪੈਕੇਟ ਦਿੱਤੇ ਗਏ
ਐਸ.ਏ.ਐਸ. ਨਗਰ, 23 ਅਪ੍ਰੈਲ 2020: ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਸਮਾਜ ਸੇਵੀ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਇਸ ਸਮੇਂ ਲੋੜ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਮਜ਼ਬੂਤ ਕਰਨ ਲਈ ਨਿਰੰਤਰ ਅੱਗੇ ਆ ਰਹੇ ਹਨ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਾਧਵੀ ਨੀਲਿਮਾ ਦੀ ਨੁਮਾਇੰਦਗੀ ਵਾਲੀ ਵਿਸ਼ਵ ਫਾਊਂਡੇਸ਼ਨ ਨੇ ਅੱਜ ਹਰ ਕਿੱਟ ਵਿੱਚ 5 ਕਿਲੋ ਆਟਾ, ਘਿਓ, ਦਾਲ, ਚਾਵਲ, ਨਮਕ, ਹਲਦੀ, ਮਿਰਚਾਂ ਆਦਿ ਵਾਲੀਆਂ 250 ਰਾਸ਼ਨ ਦੀਆਂ ਕਿੱਟਾਂ ਭੇਟ ਕੀਤੀਆਂ।
ਇਸ ਦੌਰਾਨ, ਆਈਐਸਬੀ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਵਜੋਂ, ਸਿਵਲ ਹਸਪਤਾਲ ਦੇ ਸਿਵਲ ਸਰਜਨ ਸ੍ਰੀ ਮਨਜੀਤ ਸਿੰਘ ਨੂੰ ਅੱਜ ਸਿਹਤ ਕਰਮਚਾਰੀਆਂ ਅਤੇ ਪੁਲਿਸ ਦੀ ਵਰਤੋਂ ਲਈ 2.5 ਲੱਖ ਰੁਪਏ ਦੀਆਂ 250 ਪੀਪੀਈ ਕਿੱਟਾਂ ਦਿੱਤੀਆਂ। ਆਈਐਸਬੀ ਦੀ ਨੁਮਾਇੰਦਗੀ ਸ੍ਰੀ ਰਵਿੰਦਰ ਹਰਲੇਕਰ, ਸੀਐਫਓ ਅਤੇ ਕਰਨਲ ਅਮ੍ਰਿਤ ਘੋਤੜਾ, ਐਸੋਸੀਏਟ ਡਾਇਰੈਕਟਰ ਆਪ੍ਰੇਸ਼ਨਜ ਵੱਲੋਂ ਕੀਤੀ ਗਈ।
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਅੱਜ ਐਮਸੀ ਕਮਿਸ਼ਨਰ ਸ੍ਰੀ ਕਮਲ ਗਰਗ, ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਐਸ ਚੌਧਰੀ ਦੀ ਹਾਜ਼ਰੀ ਵਿੱਚ ਅੱਜ ਸਫਾਈ ਕਰਮਚਾਰੀਆਂ ਨੂੰ 500 ਕਿੱਟਾਂ, 4 ਸੇਫਟੀ ਮਾਸਕ, ਇੱਕ ਸਾਬਣ ਕੇਕ ਅਤੇ ਇੱਕ ਦਸਤਾਨੇ ਦਾ ਜੋੜਾ ਭੇਟ ਕੀਤੇ।