ਮਨਿੰਦਰਜੀਤ ਸਿੱਧੂ
ਜੈਤੋ, 23 ਅਪ੍ਰੈਲ 2020 - ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਮਾਜਸੇਵੀ ਲੋਕ ਲ਼ੋੜਵੰਦ ਲੋਕਾਂ ਦੀ ਮੱਦਦ ਕਰ ਰਹੇ ਨੇ ਉਥੇ ਸ਼ੇਖ ਫ਼ਰੀਦ ਪੈ੍ਰੱਸ ਕਲੱਬ ਜੈਤੋ ਦੇ ਪ੍ਰਧਾਨ ਭੋਲਾ ਸ਼ਰਮਾ ਨੇ ਵੀ ਥਾਣਾ ਜੈਤੋ ਦੇ ਐਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਦੇ ਨਾਲ ਮਿਲਕੇ ਡਿਊਟੀ ਦੇ ਰਹੇ ਪੁਲਿਸ ਅਤੇ ਸਫਾਈ ਕਰਮਚਾਰੀਆਂ ਨੂੰ ਫਲ ਵੰਡੇ।ਭੋਲਾ ਸ਼ਰਮਾ ਨੇ ਗੱਲ-ਬਾਤ ਕਰਦਿਆਂ ਕਿਹਾ ਕਿ ਜਿੱਥੇ ਸਾਮਜਸੇਵੀ ਲੋਕ ਆਮ ਲੋਕਾਂ ਦੀ ਸੇਵਾ ਕਰ ਰਹੇ ਨੇ ਉੱਥੇ ਸਾਡਾ ਫ਼ਰਜ ਬਣਦਾ ਹੈ ਕਿ ਸਾਡੀ ਹਿਫ਼ਾਜਤ ਲਈ ਦਿਨ ਰਾਤ ਡਿਊਟੀ ਦੇ ਰਹੇ ਪੁਲਿਸ ਕਰਮੀਆਂ ਦਾ ਵੀ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਜੈਤੋ ਪੁਲਿਸ ਏ.ਐੱਸ.ਪੀ. ਮਹਿਤਾਬ ਸਿੰਘ ਅਤੇ ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਪੁਲਿਸ ਦੇ ਨਾਲ ਨਾਲ ਸਾਡੇ ਸਫਾਈ ਕਰਮਚਾਰੀ ਵੀ ਇਸ ਭਿਆਨਕ ਮਹਾਂਮਾਰੀ ਵਿੱਚ ਸਾਡੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਪਣਾ ਬਹੁਮੁੱਲਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸ਼ੇਖ ਫ਼ਰੀਦ ਪ੍ਰੈੱਸ ਕਲੱਬ ਦੇ ਚੇਅਰਮੈਨ ਰਘੂਨੰਦਨ ਪਰਾਸ਼ਰ, ਭੁਪਿੰਦਰ ਪਰਾਸ਼ਰ ਸ਼ਰਮਾ, ਕੁਲਦੀਪ ਸਿੰਘ, ਗੁਰਤੇਜ ਸਿੰਘ ਸਿੱਧੂ ਭਗਤੂਆਣਾ, ਕੁਲਦੀਪ ਸਿੰਘ ਖਾਲਸਾ, ਮਨਿੰਦਰਜੀਤ ਸਿੱਧੂ ਹਾਜਿਰ ਸਨ।