ਮਲੇਰਕੋਟਲਾ, 24 ਅਪ੍ਰੈਲ 2020 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਅਤੇ ਅਹਿਮਦਗੜ੍ਹ ਨੇ ਅੱਜ ਦਾਣਾ ਮੰਡੀ ਮਲੇਰਕੋਟਲਾ, ਅਹਿਮਦਗੜ੍ਹ, ਅਮਰਗੜ੍ਹ ਅਤੇ ਸੰਦੌੌੜ ਵਿਚ ਚੱਲ ਰਹੀ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਸਬੰਧੀ ਸ੍ਰੀ ਪਾਂਥੇ ਨੇ ਅੱਜ ਆਪਣੇ ਦਫਤਰ ਵਿਚ ਵੱਖਰੇ ਵੱਖਰੇ ਤੌੌਰ 'ਤੇ ਮਲੇਰਕੋਟਲਾ, ਅਹਿਮਦਗੜ੍ਹ, ਅਮਰਗੜ੍ਹ ਅਤੇ ਸੰਦੌੌੜ ਦਾਣਾ ਮੰਡੀਆਂ ਦੇ ਸਕੱਤਰ, ਮਾਰਕਿਟ ਕਮੇਟੀਆਂ, ਪ੍ਰਧਾਨ, ਆੜ੍ਹਤੀ ਐਸੋਸੀਏਸ਼ਨ ਤੋੋਂ ਇਲਾਵਾ ਸਬੰਧਤ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨਾਲ ਕੀਤੀ ਮੀਟਿੰਗ ਵਿਚ ਦੱਸਿਆ ਕਿ ਮੰਡੀਆਂ ਵਿਚ ਜਿਸ ਹਿਸਾਬ ਨਾਲ ਕਣਕ ਆ ਰਹੀ ਹੈ, ਉਸ ਹਿਸਾਬ ਨਾਲ ਲਿਫਟਿੰਗ ਨਹੀਂ ਹੋ ਰਹੀ.ਉਨ੍ਹਾਂ ਨੇ ਸਮੂਹ ਸਕੱਤਰ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿਚ ਉਨ੍ਹਾਂ ਵੱਲੋੋਂ ਜਾਰੀ ਕੀਤੇ ਜਾਣ ਵਾਲੇ ਪਾਸਾਂ ਅਤੇ ਮੰਡੀਆਂ ਵਿਚ ਆਉਣ ਵਾਲੀ ਕਣਕ ਦਾ ਸੰਤੁਲਨ ਬਣਾ ਕੇ ਰੱਖਿਆ ਜਾਵੇ ਤਾਂ ਜ਼ੋੋ ਜਿੰਨੀ ਕਣਕ ਮੰਡੀਆਂ ਵਿਚ ਆ ਰਹੀ ਹੈ, ਅਗਲੇ ਦਿਨ ਉਸ ਦੀ ਲਿਫਟਿੰਗ ਯਕੀਨੀ ਬਣਾਈ ਜਾ ਸਕੇ।
ਪਾਂਥੇ ਨੇ ਮੀਟਿੰਗ ਵਿਚ ਹਾਜ਼ਰ ਤਹਿਸੀਲਦਾਰ, ਮਲੇਰਕੋਟਲਾ ਅਤੇ ਅਹਿਮਦਗੜ੍ਹ ਤੋੋਂ ਇਲਾਵਾ ਨਾਇਬ ਤਹਿਸੀਲਦਾਰ ਅਮਰਗੜ੍ਹ ਅਤੇ ਅਹਿਮਦਗੜ੍ਹ ਨੂੰ ਵਿਸ਼ੇਸ਼ ਤੌੌਰ ਤੇ ਹਦਾਇਤ ਕੀਤੀ ਕਿ ਸਮੂਹ ਖਰੀਦ ਏਜੰਸੀਆਂ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਆੜ੍ਹਤੀਆਂ ਨੂੰ ਸਮੇਂ ਸਿਰ ਬਾਰਦਾਨਾ ਮੁਹੱਈਆ ਕਰਵਾਇਅ ਜਾਵੇ ਤਾਂ ਜੋ ਖਰੀਦ ਕੀਤੀ ਗਈ ਕਣਕ ਦੀ ਸਮੇਂ ਸਿਰ ਲਿਫਟਿੰਗ ਹੋ ਸਕੇ। ਪਾਂਥੇ ਨੇ ਕਿਹਾ ਕਿ ਬਾਰਦਾਨੇ ਦਾ ਪ੍ਰਬੰਧ ਕਰਨਾ ਖਰੀਦ ਏਜੰਸੀਆਂ ਦੀ ਜ਼ਿੰਮੇਵਾਰੀ ਹੈ, ਇਸ ਲਈ ਸਮੂਹ ਖਰੀਦ ਏਜੰਸੀਆਂ ਆਪਣੇ ਆਪਣੇ ਹੈਡ ਕੁਆਟਰ ਨਾਲ ਸੰਪਰਕ ਕਰਕੇ ਸਮੇਂ ਸਿਰ ਬਾਰਦਾਨੇ ਦਾ ਪ੍ਰਬੰਧ ਕਰ ਕੇ ਆੜ੍ਹਤੀਆਂ ਨੂੰ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।
ਇਸ ਮੌੌਕੇ ਹੋੋਰਨਾਂ ਤੋੋਂ ਇਲਾਵਾ ਬਾਦਲ ਦੀਨ, ਤਹਿਸੀਲਦਾਰ, ਮਲੇਰਕੋਟਲਾ, ਸ੍ਰੀ ਸੁਸ਼ੀਲ ਕੁਮਾਰ, ਤਹਿਸੀਲਦਾਰ, ਅਹਿਮਦਗੜ੍ਹ, ਜਗਦੀਪਇੰਦਰ ਸਿੰਘ, ਨਾਇਬ ਤਹਿਸੀਲਦਾਰ, ਅਮਰਗੜ੍ਹ, ਸ੍ਰੀ ਰਮਨ ਕੁਮਾਰ, ਨਾਇਬ ਤਹਿਸੀਲਦਾਰ ਅਹਿਮਦਗੜ੍ਹ, ਸੁਰਿੰਦਰ ਕੁਮਾਰ, ਸਕੱਤਰ, ਮਾਰਕਿਟ ਕਮੇਟੀ, ਮਲੇਰਕੋਟਲਾ, ਸੁਰਿੰਦਰ ਸਿੰਘ, ਸਕੱਤਰ, ਮਾਰਕਿਟ ਕਮੇਟੀ ਅਹਿਮਦਗੜ੍ਹ ਅਤੇ ਸੰਦੌੌੜ, ਰਸਵੀਰ ਸਿੰਘ, ਸਕੱਤਰ, ਮਾਰਕਿਟ ਕਮੇਟੀ, ਅਮਰਗੜ੍ਹ, ਪ੍ਰਦੀਪ ਕੁਮਾਰ ਸ਼ਰਮਾ, ਪ੍ਰਧਾਨ, ਆੜ੍ਹਤੀ ਐਸੋਸੀਏਸ਼ਨ, ਅਮਰਗੜ੍ਹ, ਸੁਰਿੰਦਰਪਾਲ, ਪ੍ਰਧਾਨ, ਆੜ੍ਹਤੀ ਐਸੋਸੀਏਸ਼ਨ, ਅਹਿਮਦਗੜ੍ਹ, ਮੁਹੰਮਦ ਸਾਜਿਦ ਉਰਫ ਗੋੋਰਾ, ਪ੍ਰਧਾਨ, ਆੜ੍ਹਤੀ ਐਸੋਸੀਏਸ਼ਨ, ਮਲੇਰਕੋਟਲਾ, ਜਗਦੀਸ਼ ਸਿੰਘ ਆੜ੍ਹਤੀ, ਸੰਦੌੌੜ, ਸੁਰਿੰਦਰਪਾਲ ਸਿੰਘ, ਆੜ੍ਹਤੀ ਸੰਦੌੌੜ, ਰਮੇਸ਼ ਕੁਮਾਰ, ਆੜ੍ਹਤੀ ਸੰਦੌੌੜ ਆਦਿ ਵੀ ਮੌੌਜੂਦ ਸਨ।