ਅਸ਼ੋਕ ਵਰਮਾ
ਮਾਨਸਾ, 24 ਅਪ੍ਰੈਲ 2020 - ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਦੇ ਦੌਰ ਵਿੱਚੋਂ ਗੁਜਰ ਰਹੀ ਪੂਰੀ ਦੁਨੀਆਂ ਦੀਆਂ ਜ਼ਿੰਮੇਵਾਰ ਸਰਕਾਰਾਂ ਹਰ ਤਰਾਂ ਦੀ ਯੋਗ ਮਦਦ ਕਰ ਰਹੀਆਂ ਹਨ ਜਦੋ ਕਿ ਭਾਰਤ ਵਿੱਚਲੀ ਸੱਤਾਧਾਰੀ ਧਿਰ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਵੱਲੋਂ ਕੋਈ ਸਿਹਤ ਸੇਵਾਵਾਂ ਨੂੰ ਲੈ ਕੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ।
ਸੰਵਿਧਾਨ ਬਚਾਉਂ ਮੰਚ ਪੰਜਾਬ ਦੇ ਆਗੂਆਂ ਕਾਮਰੇਡ ਭਗਵੰਤ ਸਮਾਉਂ,ਕਿ੍ਰਸ਼ਨ ਚੌਹਾਨ,ਡਾ ਧੰਨਾ ਮੱਲ ਗੋਇਲ,ਬਲਕਰਨ ਬੱਲੀ,ਪ੍ਰਦੀਪ ਗੁਰੂ,ਸੁਖਚਰਨ ਦਾਨੇਵਾਲੀਆਂ ਅਤੇ ਮੁਲਾਜਮ ਆਗੂ ਕੁਲਦੀਪ ਚੌਹਾਨ ਨੇ ਪ੍ਰੈਸ ਬਿਆਨ ਰਾਹੀਂ ਕੈਪਟਨ ਸਰਕਾਰ ਦੇ ਉਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਿਮਾਰੀ ਅਤੇ ਆਰਥਿਕਤਾ ਨਾਲ ਜੂਝ ਰਹੇ ਲੋਕਾਂ ਦੀ ਲੁੱਟ ਕਰਨ ਲਈ ਨਿੱਜੀ ਹਸਪਤਾਲਾਂ ਨੂੰ ਖੁੱਲ ਦੇ ਦਿੱਤੀ ਹੈ ਜੋਕਿ ਪੂਰੀ ਤਰਾਂ ਗੈਰਮਨੁੱਖੀ ਹੈ।
ਉਨ੍ਹਾਂ ਕਿਹਾ ਸਿਹਤ ਅਤੇ ਸਿੱਖਿਆ ਮਨੁੱਖ ਦੀਆਂ ਬੁਨਿਆਦੀ ਹੱਕ ਹਨ ਇਸ ਲਈ ਦੋਵਾਂ ਖੇਤਰਾਂ ਦਾ ਕੌਮੀਕਰਨ ਕੀਤਾ ਜਾਵੇ ਤਾਂ ਜੋ ਹਰ ਮਨੁੱਖ ਆਪਣਾ ਇਲਾਜ ਮੁਫਤ ਵਿੱਚ ਕਰਵਾ ਸਕੇ। ਉਨਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਮਰੀਜਾਂ ਨੇ ਇਲਾਜ ਨਾ ਮਿਲਣ ਕਰਕੇ ਦੁਨੀਆਂ ਛੱਡ ਦਿੱਤੀ ਜਿਸ ਕਾਰਨ ਅਨੇਕਾਂ ਪਰਿਵਾਰ ਰੁਲ ਜਾਂਦੇ ਹਨ। ਉਨਨ ਆਖਿਆ ਕਿ ਇਸੇ ਤਰਾਂ ਸਿੱਖਿਆਂ ਦੇ ਖੇਤਰ ਵਿੱਚ ਵੱਡੀ ਗਿਣਤੀ ‘ਚ ਲੋਕ ਸਿੱਖਿਆਂ ਤੋਂ ਸੱਖਣੇ ਰਹਿ ਜਾਂਦੇ ਹਨ,ਇਸ ਕਰਕੇ ਹਰ ਇੱਕ ਨੂੰ ਇੱਕ ਜਿਹੀ ਤੇ ਮੁਫਤ ਸਿੱਖਿਆ ਮਿਲਣੀ ਚਾਹੀਦੀ ਹੈ।।ਉਨਾਂ ਕਿਹਾ ਕਿ ਤਰੱਕੀ ਅਤੇ ਆਮ ਲੋਕਾਂ ਦੀ ਬੇਹਤਰੀ ਲਈ ਸਿੱਖਿਆਂ ਅਤੇ ਸਿਹਤ ਸਹੂਲਤ ਵੱਲੋ ਪਹਿਲ ਦੇ ਆਧਾਰ ਧਿਆਨ ਦੇਣਾ ਚਾਹੀਦਾ ਹੈ।