ਹਰਦਮ ਮਾਨ
ਸਰੀ, 24 ਅਪ੍ਰੈਲ 2020 - ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਬੀਸੀ ਸੂਬੇ ਵਿਚ ਸਥਿਤੀ ਥੋੜ੍ਹੀ ਸੁਧਰ ਰਹੀ ਹੈ ਪਰ ਕਿਊਬਿਕ, ਓਨਟਾਰੀਓ ਅਤੇ ਅਲਬਰਟਾ ਵਿਚ ਦਿਨ ਬ ਦਿਨ ਇਸ ਵਾਇਰਸ ਤੋਂ ਗ੍ਰਸਤ ਲੋਕਾਂ ਦੀ ਗਿਣਤੀ ਵਧ ਰਹੀ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਭਰ ਵਿਚ ਕੋਵਿਡ-19 ਦੇ ਕੁੱਲ 42.750 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 14,774 ਲੋਕ ਠੀਕ ਵੀ ਹੋ ਗਏ ਹਨ ਪਰ ਫੇਰ ਵੀ 25.192 ਐਕਟਿਵ ਮਰੀਜ਼ ਹਨ। 2,506 ਮਰੀਜ਼ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਹਨ ਜਿਨ੍ਹਾਂ ਵਿੱਚੋਂ 512 ਆਈਸੀਯੂ ਵਿਚ ਇਲਾਜ ਅਧੀਨ ਹਨ।
ਕੈਨੇਡੀਅਨ ਹੈਲਥ ਅਥਾਰਟੀ ਅਨੁਸਾਰ ਪਿਛਲੇ 24 ਘੰਟਿਆਂ ਵਿਚ 1,920 ਨਵੇਂ ਮਰੀਜ਼ਾਂ ਅਤੇ 172 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਪੂਰੇ ਦੇਸ਼ ਵਿਚ 2,197 ਮੌਤ ਦੇ ਗੋਦ ਵਿਚ ਜਾ ਸੁੱਤੇ ਹਨ। ਹੁਣ ਤੱਕ 643,398 ਲੋਕਾਂ ਦੇ ਟੈਸਟ ਲਏ ਗਏ ਹਨ।
ਬੀ.ਸੀ. ਦੀ ਸੂਬਾਈ ਹੈਲਥ ਅਫਸਰ ਡਾ. ਬੋਨੀ ਹੈਨਰੀ ਅਨੁਸਾਰ ਅੱਜ ਤੱਕ ਕੋਵਿਡ-19 ਦੇ ਕੁੱਲ 1,824 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 94 ਲੋਕਾਂ ਦੀ ਮੌਤ ਹੋ ਚੁੱਕੀ ਹੈ। 103 ਕੋਵਿਡ -19 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 44 ਆਈਸੀਯੂ ਵਿਚ ਹਨ। 1,092 ਲੋਕ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਹਨ।
ਸਭ ਤੋਂ ਵੱਧ ਪ੍ਰਭਾਵਿਤ ਸੂਬੇ ਕਿਊਬਿਕ ਵਿਚ ਕੁੱਲ 21838 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 1,243 ਦੀ ਮੌਤ ਹਈ ਹੈ, ਓਨਟਾਰੀਓ ਵਿਚ ਕੁੱਲ ਮਰੀਜ਼ 13,519 ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 763 ਦੀ ਮੌਤ ਹੋ ਗਈ, ਅਲਬਰਟਾ ਵਿਚ 3,720 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 68 ਮੌਤਾਂ ਹੋ ਚੁੱਕੀਆਂ ਹਨ, ਨੋਵਾ ਸਕੋਸ਼ੀਆ ਵਿਚ 827 ਕੇਸ ਅਤੇ 16 ਮੌਤਾਂ, ਮੈਨੀਟੋਬਾ ਵਿਚ 262 ਕੇਸ ਅਤੇ 6 ਮੌਤਾਂ ਅਤੇ ਸਸਕੈਚਵੈਨ ਵਿਚ 331 ਕੇਸ ਅਤੇ 4 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com