- ਹਰ ਬਿਮਾਰੀ ਦਾ ਹੱਲ ਹੈ, ਜੇਕਰ ਮਰੀਜ਼ ਤੇ ਉਸਦਾ ਪਰਿਵਾਰ ਸੁਹਿਦਰਤਾ ਅਪਣਾਏ
ਫਿਰੋਜ਼ਪੁਰ, 24 ਅਪ੍ਰੈਲ 2020 : ਬੇਸ਼ੱਕ ਕੋਰੋਨਾ ਵਾਈਰਸ ਦੇ ਮੁਕਾਬਲੇ ਲਈ ਸਿਹਤ ਵਿਭਾਗ ਪੂਰੀ ਸੁਹਿਰਦਤਾ ਨਾਲ ਸੇਵਾਵਾਂ ਨਿਭਾਅ ਰਿਹਾ ਹੈ, ਪਰ ਇਸ ਦੇ ਨਾਲ-ਨਾਲ ਇਲਾਕਾ ਨਿਵਾਸੀਆਂ ਨੂੰ ਹੋਰਨਾਂ ਸਿਹਤ ਸਹੂਲਤਾਂ ਦੇ ਨਾਲ-ਨਾਲ ਜਾਣੇ-ਅਣਜਾਣੇ ਵਿਚ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਵੀ ਬਣਦੀਆਂ ਸਿਹਤ ਸੇਵਾਵਾਂ ਮੁਹਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਵਿਚਾਰ ਕਮਿਊਨਿਟੀ ਹੈੱਲਥ ਸੈਂਟਰ ਫ਼ਿਰੋਜ਼ਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਨੀਤਾ ਭੁੱਲਰ ਨੇ ਸਾਂਝੇ ਕਰਦਿਆਂ ਸਪੱਸ਼ਟ ਕੀਤਾ ਬੀਤੇ ਦਿਨੀ ਕਿ ਪਿੰਡ ਵਾੜਾ ਭਾਈ ਕਾ ਦੇ ਰਹਿਣ ਵਾਲੇ ਇਕ ਵਿਅਮਤੀ ਦੇ ਕੋਰੋਨਾ ਪੀੜਤ ਆਉਣ ਤੋਂ ਬਾਅਦ ਇਤਿਹਾਤ ਵਰਤਦਿਆਂ ਤੁਰੰਤ ਜਿਥੇ ਪਿੰਡ ਨੂੰ ਸੀਲ ਕਰਕੇ ਹਰੇਕ ਵਿਅਕਤੀ ਦਾ ਇਲਾਜ ਆਰੰਭਿਆ ਗਿਆ, ਉਥੇ ਹੀ ਕੁਝ ਵਿਅਕਤੀਆਂ ਵੱਲੋਂ ਸਿਹਤ ਵਿਭਾਗ ਨੂੰ ਨਸ਼ੇ ਦੀ ਪੀੜਾ ਜ਼ਾਹਿਰ ਕੀਤੀ ਗਈ।
ਇਸ ਦੀ ਸੂਚਨਾ ਮਿਲਣ 'ਤੇ ਤੁਰੰਤ ਡਾ. ਨਵਦੀਪ ਸਿਵਲ ਸਰਜਨ ਫਿਰੋਜ਼ਪੁਰ ਦੀ ਅਗਵਾਈ ਹੇਠ ਦੇਰ ਰਾਤ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਟੀਮ ਮੌਕੇ ਤੇ ਪੁੱਜੀ ਤੇ ਪੀੜਤ ਵਿਅਕਤੀਆਂ ਨੂੰ ਬੇਹਤਰੀਨ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਸੁਚੱਜੇ ਢੰਗ ਨਾਲ ਉਨਾਂ੍ਹ ਦਾ ਇਲਾਜ ਕੀਤਾ ਗਿਆ। ਡਾ. ਵਨੀਤਾ ਭੁੱਲਰ ਨੇ ਸਪੱਸ਼ਟ ਕੀਤਾ ਕਿ ਭਾਵੇ ਕਿ ਪਿੰਡ ਵਿਚ ਲਗਾਤਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਦਾ ਇਲਾਜ ਕਰ ਦਵਾਈਆਂ ਮੁਹਈਆਂ ਕਰਵਾਈਆਂ ਜਾ ਰਹੀਆਂ ਹਨ, ਪਰ ਬੀਤੀ ਰਾਤ ਅਚਾਨਕ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਨਸ਼ੇ ਦੀ ਪੀੜਾ ਜ਼ਾਹਿਰ ਕੀਤੀ ਗਈ, ਜਿਸ ਨੂੰ ਦੂਰ ਕਰਨ ਲਈ ਤੁਰੰਤ ਸਿਹਤ ਵਿਭਾਗ ਦੀ ਟੀਮ ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਵਿਚ ਪਹੁੰਚੀ।
ਇਸ ਟੀਮ ਵਿਚ ਡਾ. ਰਜਿੰਦਰ ਮਨਚੰਦਾ ਡੀਐੱਮਸੀ, ਮਨੋਰੋਗਾਂ ਦੇ ਮਾਹਿਰ ਡਾਕਟਰ ਰਚਨਾ ਮਿੱਤਲ, ਡਾ. ਬੇਅੰਤ ਵੱਲੋਂ ਉਕਤ ਨੌਜਵਾਨਾਂ ਨੂੰ ਨਸ਼ੇ ਦੀ ਪੀੜਾ ਹਟਾਉਣ ਲਈ ਚੈਕਅਪ ਕਰਕੇ ਤੁਰੰਤ ਦਵਾਈ ਦਿੱਤੀ ਗਈ। ਡਾ. ਭੁੱਲਰ ਨੇ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਕੱਢਣਾ ਜਿਥੇ ਸਿਹਤ ਵਿਭਾਗ ਆਪਣਾ ਵਡਮੁੱਲਾ ਫਰਜ਼ ਸਮਝਦਾ ਹੈ, ਉਥੇ ਪਰਿਵਾਰਿਕ ਮੈਂਬਰਾਂ ਸਮੇਤ ਨਸ਼ਾ ਛੱਡਣ ਵਾਲਾ ਵੀ ਸੁਹਿਰਦਤਾ ਅਪਣਾਏ ਤਾਂ ਜੋ ਉਹ ਸਮਾਂ ਰਹਿੰਦੇ ਨਸ਼ੇ ਦੀ ਦਲਦਲ ਵਿਚ ਬਾਹਰ ਨਿਕਲ ਸਕੇ।
ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਵਾਈਰਸ ਨਾਲ ਲੜਣ ਦਾ ਇਕੋ-ਇਕ ਰਸਤਾ ਘਰਾਂ ਵਿਚ ਰਹਿਣਾ ਤੇ ਸੋਸ਼ਨ ਡਿਸਟੇਨਸਿੰਗ ਹੈ, ਪਰ ਬਾਕੀ ਸਭਨਾਂ ਬਿਮਾਰੀਆਂ ਲਈ ਡਾਕਟਰਾਂ ਦੀ ਸਲਾਹ ਤੇ ਸਹੀ ਮਾਤਰਾ ਵਿਚ ਦਵਾਈ ਹੈ ਅਤੇ ਜੇਕਰ ਮਰੀਜ਼ ਨੂੰ ਦਵਾਈ ਨੂੰ ਸਹੀ ਸਮੇਂ ਅਤੇ ਨਿਯਮਾਂ ਅਨੁਸਾਰ ਲਵੇ ਤਾਂ ਸਮੇਂ ਰਹਿੰਦੇ ਕਿਸੇ ਵੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।