ਰਜਨੀਸ਼ ਸਰੀਨ
ਨਵਾਂਸਹਿਰ, 25 ਅਪ੍ਰੈਲ 2020 - ਨੋਡਲ ਅਫਸਰ ਕਮ ਸਹਾਇਕ ਡਾਇਰੈਕਟਰ ਮੈਡਮ ਡਿੰਪੀ ਧੀਰ ,ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ) ਪਵਨ ਕੁਮਾਰ ਅਤੇ ਉਪ ਜਿਲਾ ਸਿੱਖਿਆ ਅਫਸਰ(ਐਲੀ.ਸਿ) ਛੋਟੂ ਰਾਮ ਵਲੋਂ ਅੱਜ ਬਲਾ ਸੜੋਆ ਅਤੇ ਨਵਾਂਸਹਿਰ੧ ਦੇ ਸਮੂਹ ਸਕੂਲ ਮੁੱਖੀਆਂ ਨਾਲ ਜੂਮ ਐਪ ਰਾਹੀਂ ਨਵੇਂ ਦਾਖਲੇ ਅਤੇ ਆਨ ਲਾਈਨ ਪੜਾ੍ਹਈ ਸਬੰਧੀ ਵੀਡੀਓ ਕਾਨਫਰੰਸ ਕਰਕੇ ਮੀਟਿੰਗ ਕੀਤੀ। ।ਮੀਟਿੰਗ ਦੌਰਾਨ ਜਿਲਾ ਸਿੱਖਿਆ ਅਫਸਰ(ਐਲੀ) ਪਵਨ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੇ ਨਾਲ-ਨਾਲ ਨਵੇਂ ਦਾਖ਼ਲੇ ਸੰਬੰਧੀ ਵੀ ਬਹੁਤ ਜਿਆਦਾ ਉੱਪਰਾਲੇ ਕੀਤੇ ਸਨ,ਲੇਕਿਨ ਅਚਨਚੇਤੀ ਕੋਰੋਨਾ ਨਾਮ ਦੀ ਭਿਆਨਕ ਮਹਾਮਾਰੀ ਨੇ ਸਾਰਾ ਕੁਝ ਠੱਪ ਕਰਕੇ ਰੱਖ ਦਿੱਤਾ ਹੈ।
ਇਸ ਦੇ ਬਾਵਜੂਦ ਵੀ ਸਾਡੇ ਅਧਿਆਪਕ ਆਪਣੇ ਫ਼ਰਜਾ ਨੂੰ ਭਲੀ ਭਾਂਤ ਸਮਝਦੇ ਹੋਏ ਆਪਣਾ ਕੰਮ ਤੰਨਦੇਹੀ ਨਾਲ ਕਰ ਰਹੇ ਹਨ, ਉਨ੍ਹਾਂ ਸਕੂਲ ਮੁੱਖੀਆਂ ਨਾਲ ਨਵੇਂ ਦਾਖ਼ਲੇ ਸੰਬੰਧੀ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਜਿਨ੍ਹਾਂ ਸਕੂਲ ਮੁੱਖੀਆਂ ਵਲੋਂ ਹਾਲੇ ਤੱਕ ਪ੍ਰੀ- ਪ੍ਰਾਇਮਰੀ ਬੱਚੇ ਪ੍ਰਮੋਟ ਨਹੀਂ ਕੀਤੇ,ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਤੁਰੰਤ ਪ੍ਰਮੋਟ ਕੀਤਾ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਸਾਰੇ ਸਕੂਲ ਮੁੱਖੀਆਂ ਨੂੰ ਨੂੰ ਕਿਹਾ ਕਿ ਆਨ ਲਾਈਨ ਦਾਖਲਾ ਜਾਰੀ ਰੱਖਿਆ ਜਾਵੇ।ਅਧਿਆਪਕ ਮਾਪਿਆਂ ਨੂੰ ਫੋਨ ਰਾਹੀਂਪ੍ਰੇਰਿਤ ਕਰਕੇ ਆਪਣੇ ਸਕੂਲ ਦਾ ਦਾਖਲਾ ਵਧਾਉਣ।ਇਸ ਮੀਟਿੰਗ ਦੌਰਾਨ ਡਿੰਪੀ ਧੀਰ ਜਿਲਾ ਨੋਡਲ ਅਫ਼ਸਰ ਕਮ ਸਹਾਇਕ ਡਾਇਰੈਕਟਰ ਨੇ ਕਿਹਾ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਵਲੋਂ ਰੋਜਾਨਾ ਬੱਚਿਆਂ ਨੂੰ ਆਨ ਲਾਈਨ ਹੋਮ ਵਰਕ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ।
ਉਨ੍ਹਾਂ ਅਧਿਆਪਕਾਂ ਦੀ ਇਸ ਗੱਲ ਦੀ ਵੀ ਪ੍ਰਸੰਸਾ ਕੀਤੀ ਕਿ ਬਹੁਤ ਸਾਰੇ ਅਧਿਆਪਕ ਸਕੂਲ ਕਾਰਜ ਦੇ ਨਾਲ ਨਾਲ ਕੋਰੋਨਾ ਨਾਮ ਦੀ ਭਿਆਨਿਕ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਡਿਊਟੀ ਤੰਨਦੇਹੀ ਨਾਲ ਨਿਭਾਰਹੇ ਹਨ,ਜੋ ਕਿ ਪ੍ਰਸੰਸਾ ਦੇ ਪਾਤਰ ਹਨ।ਉਨ੍ਹਾਂ ਸਾਰੇ ਅਧਿਆਪਕਾਂ ਨੂੰ ਆਪ ਅਤੇ ਬੱਚਿਆਂ ਨੂੰ ਕੋਰੋਨਾ ਦੇ ਬਚਾਉ ਸੰਬੰਧੀ ਜਾਣਕਾਰੀ ਦੇਣ ਲਈ ਵੀ ਪ੍ਰੇਰਿਤ ਕੀਤਾ ਉਹਨਾਂ ਨਵੇਂ ਦਾਖਲੇ ਸਬੰਧੀ ਵੀ ਵਿਚਾਰ ਚਰਚਾ ਕੀਤੀ ।ਇਸ ਮੌਕੇ ਛੋਟੂ ਰਾਮ ਉੱਪ ਜਿਲ੍ਹਾ ਸਿੱਖਿਆ ਅਫ਼ਸਰ,ਧਰਮਪਾਲ ਬੀ ਪੀ ਈ ਓ,ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪਪਪਪ,ਗੁਰਦਿਆਲ ਸਿੰਘ ਮਾਨ ਸ਼ੋਸ਼ਲ ਮੀਡੀਆ ਕੋਆਰਡੀਨੇਟਰ,ਨੀਲ ਕਮਲ ਸਹਾਇਕ ਕੋਆਰਡੀਨੇਟਰ,ਕੁਲਦੀਪ ਕੁਮਾਰ ਬੀ ਐਮ ਟੀ, ਸਮੂਹ ਸੈਂਟਰ ਹੈੱਡ ਅਤੇ ਸਮੂਹ ਸਕੂਲ ਮੁੱਖੀ ਹਾਜਰ ਸਨ।