ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2020 - ਸਮਾਜਸੇਵੀ ਸੰਸਥਾ ਨਾਮ ਫਾਊਂਡੇਸ਼ਨ ਟੀਮ ਨੇ ਪਿੰਡ ਜੱਸੀ ਪੌ ਵਾਲੀ ਅਤੇ ਸ਼ਹਿਰ ਦੀਆਂ ਅਲੱਗ ਅਲੱਗ ਗ਼ਰੀਬ ਬਸਤੀਆਂ ਵਿੱਚ ਰਹਿਣ ਲਗਭਗ 18 ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਆਗੂਆਂ ਨੇ ਕਿਹਾ ਕਿ ਕੋਵੀਡ 19 ਨੂੰ ਰੋਕਣ ਲਈ ਪਿਛਲੇ ਕੁਝ ਦਿਨਾਂ ਤੋਂ ਲੌਕਡਾਊਨ ਕੀਤਾ ਗਿਆ ਹੈ ਜਿਸ ਕਰਕੇ ਦਿਹਾੜੀਦਾਰ ਅਤੇ ਮਜਦੂਰਾਂ ਕੋਲ ਪੈਸੇ ਅਤੇ ਰਾਸ਼ਨ ਨਾ ਹੋਣ ਕਾਰਨ ਉਨਾਂ ਦਾ ਰੋਜੀ ਰੋਟੀ ਦਾ ਗੁਜਾਰਾ ਹੋਣਾ ਬੰਦ ਹੋ ਗਿਆ ਹੈ। ਇਸ ਮੌਕੇ ਨਾਮ ਫਾਊਂਡੇਸ਼ਨ ਦੇ ਪ੍ਰਧਾਨ ਕਰਨ ਜਿੰਦਲ ਨੇ ਕਿਹਾ ਕਿ ਟੀਮ ਸ਼ਹਿਰ ਦੀਆਂ ਗ਼ਰੀਬ ਬਸਤੀਆਂ ਵਿੱਚ ਪਹੁੰਚਕੇ ਜਰੂਰਤਮੰਦ,ਗ਼ਰੀਬ ਨੂੰ ਘਰੇਲੂ ਰਾਸ਼ਨ ਵੰਡ ਰਹੀ ਹੈ। ਨਾਮ ਫਾਊਂਡੇਸ਼ਨ ਟੀਮ ’ਚ ਸ਼ਾਮਲ ਪ੍ਰੈਗਮਾ ਹਸਪਤਾਲ ਦੇ ਡਾਇਰੈਕਟਰ ਗੁਰਸੇਵਕ ਸਿੰਘ ਨੇ ਗ਼ਰੀਬ ਬੇਸਹਾਰਾ ਲੋਕਾਂ ਨੂੰ ਮਦਦ ਪਹੁੰਚਾਉਣ ਲਈ ਅਪਣਾ ਪੂਰਾ ਸਹਿਯੋਗ ਦਿੱਤਾ ਹੈ। ਇਸ ਮੌਕੇ ਨਾਮ ਫਾਊਂਡੇਸ਼ਨ ਟੀਮ ਦੀ ਉੱਪ ਪ੍ਰਧਾਨ ਲਵਲੀ ਚੌਧਰੀ, ਜਨਰਲ ਸਕੱਤਰ ਪਰਮਿੰਦਰ ਬਾਂਸਲ,ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਦੀਪ ਕੌਰ ਗਿੱਲ,ਸੰਦੀਪ ਸਿੰਘ,ਕੁਲਵਿੰਦਰ ਕੌਰ ਮੈਨੇਜਰ ਪ੍ਰੈਗਮਾ,ਡਾ ਵਿਕਰਮ ਗੁਪਤਾ, ਗੁੰਜਨ ਗੁਪਤਾ ਅਤੇ ਜਗਸੀਰ ਸਿੰਘ ਹਾਜਰ ਸਨ।