ਪਰਵਿੰਦਰ ਸਿੰਘ ਕੰਧਾਰੀ
- ਪਰਿਵਾਰਿਕ ਮੈਂਬਰ ਐਸ ਡੀ ਐਮ ਦਫ਼ਤਰ ਜਾਂ ਜ਼ਿਲ੍ਹਾ ਕੰਟਰੋਲ ਰੂਮ ਨੰਬਰ 01639 250338 'ਤੇ ਦੇਣ ਜਾਣਕਾਰੀ
ਫਰੀਦਕੋਟ, 25 ਅਪਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਕੁਮਾਰ ਸੋਰਭ ਰਾਜ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਵਿਡ ਲਾਕਡਾਊਨ ਦੌਰਾਨ ਵਿਦੇਸ਼ ’ਚ ਫ਼ਸਿਆ ਜ਼ਿਲ੍ਹੇ ਨਾਲ ਸਬੰਧਤ ਉਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ,ਨਜ਼ਦੀਕੀ ਜਾਂ ਰਿਸ਼ਤੇਦਾਰ ਜਾਂ ਵਿਦਿਆਰਥੀ ਦੇਸ਼ ਪਰਤਣ ਦਾ ਚਾਹਵਾਨ ਹੈ ਤਾਂ ਉਨ੍ਹਾਂ ਦੀ ਜਾਣਕਾਰੀ ਤੁਰੰਤ ਮੁਹੱਈਆ ਕਰਵਾਈ ਜਾਵੇ।
ਉਹ ਇਹ ਜਾਣਕਾਰੀ ਆਪਣੀ ਸਬ ਡਵੀਜ਼ਨ ਦੇ ਐਸ ਡੀ ਐਮ ਜਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ-01639 250338’ਤੇ ਵੀ ਲਿਖਵਾ ਸਕਦੇ ਹਨ।ਮੁਹੱਈਆ ਕਰਵਾਈ ਜਾਣ ਵਾਲੀ ਜਾਣਕਾਰੀ ’ਚ ਵਿਦੇਸ਼ ’ਚ ਫ਼ਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਉਸ ਕੋਲ ਮੌਜੂਦ ਮੋਬਾਇਲ ਨੰਬਰ, ਵਿਦੇਸ਼ ’ਚ ਵਰਤਮਾਨ ਪਤਾ, ਪਾਸਪੋਰਟ ਨੰਬਰ, ਪਰਿਵਾਰ ਨਾਲ ਗਏ ਹੋਣ ਦੀ ਸੂਰਤ ’ਚ ਉਸ ਨਾਲ ਵਾਪਸ ਆਉਣ ਵਾਲੇ ਹੋਰ ਮੈਂਬਰਾਂ ਦੇ ਨਾਮ, ਪੰਜਾਬ ’ਚ ਨੇੜੇ ਪੈਂਦਾ ਹਵਾਈ ਅੱਡਾ, ਆਦਿ ਜਾਣਕਾਰੀ ਵੀ ਮੁਕੰਮਲ ਤੌਰ ’ਤੇ ਦੇਣ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਸਟੇਟ ਕੋਵਡ ਕੰਟਰੋਲ ਰੂਮ ਨੂੰ ਮੁਹੱਈਆ ਕਰਵਾਈ ਜਾਵੇਗੀ, ਜਿਸ ਦੇ ਆਧਾਰ ’ਤੇ ਸਰਕਾਰ ਵੱਲੋਂ ਅਗਲੀ ਯੋਜਨਾਬੰਦੀ ਉਲੀਕੀ ਜਾਵੇਗੀ।