https://forms.gle/LwRaHE8BN6tk972b6 ਜਾਂ dwosas@gmail.com ਜਾਂ 0172-2219505, 2219506 'ਤੇ ਕਰ ਸਕਦੇ ਹਨ ਸੰਪਰਕ
ਅਪ੍ਰੈਲ 29, 2020 ਤੱਕ ਕੀਤਾ ਜਾ ਸਕਦਾ ਹੈ ਸੰਪਰਕ
ਐਸ ਏ ਐਸ ਨਗਰ, 25 ਅਪ੍ਰੈਲ 2020: ਪੰਜਾਬ ਸਰਕਾਰ ਨੇ ਇਹ ਜਾਣਕਾਰੀ ਮੰਗੀ ਹੈ ਕਿ ਕੀ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਜ਼ਿਲ੍ਹੇ ਦੇ ਵਸਨੀਕ ਜਾਂ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਭਾਰਤ ਵਾਪਸ ਆਉਣ ਦੀ ਇੱਛੁਕ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ, ਗਿਰੀਸ਼ ਦਿਆਲਨ ਨੇ ਦਿੱਤੀ ਅਤੇ ਕਿਹਾ ਕਿ ਭਾਰਤ ਆਉਣ ਦੇ ਇੱਛੁਕ ਅਜਿਹੇ ਸਾਰੇ ਵਿਅਕਤੀ ਸਬੰਧਤ ਵੇਰਵਿਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਅੱਗੇ ਦੱਸਿਆ ਕਿ ਅਜਿਹੇ ਲੋਕਾਂ ਨੂੰ ਆਪਣੇ ਵੇਰਵੇ ਗੂਗਲ ਫਾਰਮ ਦੇ ਲਿੰਕ https://forms.gle/LwRaHE8BN6tk972b6 'ਤੇ ਅਪਲੋਡ ਕਰਨ ਦੀ ਜ਼ਰੂਰਤ ਹੋਵੇਗੀ ਜਾਂ ਉਹ ਆਪਣਾ ਨਾਮ, ਮੋਬਾਈਲ ਨੰਬਰ, ਮੌਜੂਦਾ ਪਤੇ, ਜਿੱਥੇ ਉਹ ਵਿਦੇਸ਼ ਵਿੱਚ ਰਹਿੰਦੇ ਹਨ, ਪਾਸਪੋਰਟ ਨੰਬਰ, ਈਮੇਲ-ਆਈਡੀ, ਕਿੰਨੇ ਲੋਕ ਭਾਰਤ ਵਾਪਸ ਆਉਣਾ ਚਾਹੁੰਦੇ ਹਨ (ਪਰਿਵਾਰਕ ਮੈਂਬਰ) ਅਤੇ ਪੰਜਾਬ ਵਿਚ ਉਨ੍ਹਾਂ ਦੇ ਨੇੜਲੇ ਹਵਾਈ ਅੱਡੇ ਬਾਰੇ ਜਾਣਕਾਰੀ dwosas@gmail.com 'ਤੇ ਮੇਲ ਕਰ ਸਕਦੇ ਹਨ।
ਇਸ ਤੋਂ ਇਲਾਵਾ ਟੈਲੀਫੋਨ ਨੰਬਰ: 0172-2219505, 2219506 'ਤੇ ਵੀ ਜਾਣਕਾਰੀ ਦਰਜ ਕਰਨ ਲਈ ਸੰਪਰਕ ਕੀਤਾ ਜਾ ਸਕਦਾ ਹੈ।
ਉਹ 29 ਅਪ੍ਰੈਲ, 2020 ਤੱਕ ਵੇਰਵੇ/ਸੰਪਰਕ ਭੇਜ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮੱਦੇਨਜ਼ਰ, ਵਿਦੇਸ਼ੀ ਦੇਸ਼ਾਂ ਵਿੱਚ ਰਹਿੰਦੇ ਬਹੁਤ ਸਾਰੇ ਭਾਰਤੀ ਨਾਗਰਿਕ ਵਾਪਸ ਆਉਣਾ ਚਾਹੁੰਦੇ ਹਨ ਪਰ ਕੋਵਿਡ-19 ਫੈਲਣ ਦੇ ਡਰ ਕਾਰਨ ਉਡਾਣਾਂ ਸੰਚਾਲਿਤ ਨਹੀਂ ਕੀਤੀਆਂ ਜਾ ਰਹੀਆਂ ਅਤੇ ਉਹ ਭਾਰਤ ਵਾਪਸ ਨਹੀਂ ਆ ਸਕਦੇ।