ਦੁਕਾਨਾਂ ਖੋਲ੍ਹਣ ਅਤੇ ਕਰਫ਼ਿਊ 'ਚ ਢਿੱਲ ਦੇਣ ਬਾਰੇ ਕੈਪਟਨ ਸਰਕਾਰ ਨੇ ਕੀ ਕੀਤਾ ਫ਼ੈਸਲਾ ?
ਦੁਕਾਨਾਂ ਖੋਲ੍ਹਣ ਬਾਰੇ ਅਤੇ ਕਰਫ਼ਿਊ 'ਚ ਢਿੱਲ ਦੇਣ ਬਾਰੇ ਪੰਜਾਬ ਨੇ ਕੀ ਕੀਤਾ ਫ਼ੈਸਲਾ ?
ਚੰਡੀਗੜ੍ਹ , 25 ਅਪ੍ਰੈਲ, 2020 : ਮੋਦੀ ਸਰਕਾਰ ਦੀ ਹੋਮ ਵਜ਼ਾਰਤ ਵੱਲੋਂ ਕੁਝ ਸ਼ਰਤਾਂ ਸਮੇਤ ਚੋਣਵੇਂ ਥਾਵਾਂ 'ਤੇ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਦੇ ਨਿਰਨੇ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਫ਼ਿਲਹਾਲ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਹੈ .ਸਰਕਾਰ ਨੇ ਇਹ ਸਪਸ਼ਟ ਸੰਕੇਤ ਦਿੱਤੇ ਹਨ ਕਿ ਫ਼ੌਰੀ ਤੌਰ ਤੇ ਨਾ ਤਾਂ ਕਰਫ਼ਿਊ 'ਚ ਕੋਈ ਢਿੱਲ ਦਿੱਤੀ ਜਾਵੇਗੀ ਅਤੇ ਨਾ ਹੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ .ਘੱਟੋ ਘੱਟ 30 ਅਪ੍ਰੈਲ ਤੱਕ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ .
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਬਾਬੂਸ਼ਾਹੀ ਨੈੱਟਵਰਕ ਨੂੰ ਦੱਸਿਆ ਕਿ 30 ਅਪ੍ਰੈਲ ਨੂੰ ਪੰਜਾਬ ਕੈਬਿਨੇਟ ਦੀ ਮੀਟਿੰਗ ਬੁਲਾਈ ਗਈ ਹੈ ਇਸ ਵਿਚ ਦੁਕਾਨਾਂ ਖੋਲ੍ਹਣ ਦੇ ਕੇਂਦਰ ਦੇ ਨਿਰਦੇਸ਼ ਸਮੇਤ ਬਾਕੀ ਮੁੱਦੇ ਵਿਚਾਰੇ ਜਾਣਗੇ .
ਉਨ੍ਹਾਂ ਇਹ ਵੀ ਦੱਸਿਆ ਕਿ ਉਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਐਮ ਐਲ ਏਜ਼ ਨਾਲ 29 ਅਪ੍ਰੈਲ ਨੂੰ ਵੀਡੀਓ ਕਾਨਫ਼ਰੰਸ ਕਰਨਗੇ .
ਰਵੀਨ ਠੁਕਰਾਲ ਅਨੁਸਾਰ ਲੋਕ ਡਾਊਨ 'ਚੋਂ ਬਾਹਰ ਆਉਣ ਲਈ ਰਣਨੀਤੀ ਤਹਿ ਕਰਨ ਵਾਲੀ ਐਕਸਪਰਟ ਕਮੇਟੀ ਨੇ ਆਪਣੀ ਡਰਾਫ਼ਟ ਰਿਪੋਰਟ ਬਾਰੇ ਮੁੱਖ ਮੰਤਰੀ ਨਾਲ ਵਿਚਾਰ ਕੀਤਾ . ਇਹ ਕਮੇਟੀ ਅਗਲੇ ਤਿੰਨ ਦਿਨ ਵਿਚ ਆਪਣੀ ਰਿਪੋਰਟ ਫਾਈਨਲ ਕਰ ਲਵੇਗੀ ਜਿਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ .